ਅੰਮ੍ਰਿਤਸਰ : ਰੋਟੀ ਮੰਗਣ ''ਤੇ ਬਾਊਂਸਰਾਂ ਨੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
Friday, Jan 03, 2020 - 06:45 PM (IST)

ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ 'ਚ ਰਣਜੀਤ ਐਵੀਨਿਊ 'ਚ ਸਥਿਤ ਇਕ ਹੋਟਲ 'ਚ ਨੌਜਵਾਨ ਨੂੰ ਰੋਟੀ ਮੰਗਣੀ ਇੰਨੀ ਮਹਿੰਗੀ ਪੈ ਗਈ ਕਿ ਉਸ ਨੂੰ ਆਪਣੀ ਜਾਨ ਹੀ ਗਵਾਉਣੀ ਪਈ। ਦਰਅਸਲ, ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ 'ਚ ਸਥਿਤ ਇਕ ਹੋਟਲ ਦਾ ਹੈ, ਜਿਥੇ ਨੌਜਵਾਨ ਹਰਜੀਤ ਸਿੰਘ ਆਪਣੇ ਦੋਸਤਾਂ ਨਾਲ ਨਵੇਂ ਸਾਲ ਦੀ ਪਾਰਟੀ ਕਰਨ ਗਿਆ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੇ ਹੋਟਲ ਵਾਲਿਆ ਕੋਲੋਂ ਰੋਟੀ ਮੰਗੀ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ, ਜਿਸ ਨੂੰ ਲੈ ਕੇ ਉਨ੍ਹਾਂ ਦਾ ਹੋਟਲ ਵਾਲਿਆਂ ਨਾਲ ਝਗੜਾ ਹੋ ਗਿਆ। ਹੋਟਲ ਵਾਲਿਆਂ ਨੇ ਕੁਝ ਬਾਊਂਸਰਾਂ ਨੂੰ ਬਾਹਰੋਂ ਸੱਦ ਕੇ ਨੌਜਵਾਨ ਹਰਦੀਪ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਰਾਤ ਸਮੇਂ ਹੋਟਲ ਤੋਂ ਬਾਹਰ ਸੁੱਟ ਦਿੱਤਾ ਤੇ ਉਸ ਦੇ ਸਾਥੀਆਂ ਨੂੰ ਵੀ ਬਾਹਰ ਕੱਢ ਦਿੱਤਾ। ਹਰਦੀਪ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਦੋ ਬਾਊਂਸਰਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।