ਭੇਤਭਰੀ ਹਾਲਤ ''ਚ ਨੌਜਵਾਨ ਦੀ ਮੌਤ

Friday, Mar 20, 2020 - 02:45 PM (IST)

ਭੇਤਭਰੀ ਹਾਲਤ ''ਚ ਨੌਜਵਾਨ ਦੀ ਮੌਤ

ਅੰਮ੍ਰਿਤਸਰ (ਅਰੁਣ) : ਥਾਣਾ ਕੰਟੋਨਮੈਂਟ ਅਧੀਨ ਪੈਂਦੇ ਖੇਤਰ ਗੁਰੂ ਅਰਜਨ ਦੇਵ ਨਗਰ ਦੀ ਕੋਠੀ 'ਚ ਨੌਜਵਾਨ ਦੀ ਭੇਤਭਰੀ ਹਾਲਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਖੁਲਾਸਾ ਬਦਬੂ ਫੈਲਣ 'ਤੇ ਹੋਇਆ। ਮ੍ਰਿਤਕ ਦੀ ਪਛਾਣ ਵਿਕਾਸ ਖੁੱਲਰ (37) ਵਜੋਂ ਹੋਈ।

ਸੂਚਨਾ ਮਿਲਦਿਆਂ ਹੀ ਏ. ਸੀ. ਪੀ. ਪੱਛਮੀ ਦੇਵਦੱਤ ਸ਼ਰਮਾ ਅਤੇ ਥਾਣਾ ਕੰਟੋਨਮੈਂਟ ਮੁਖੀ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਏ. ਸੀ. ਪੀ. ਪੱਛਮੀ ਦੇਵਦੱਤ ਨੇ ਦੱਸਿਆ ਕਿ ਨੌਜਵਾਨ ਵਿਕਾਸ ਖੁੱਲਰ ਦੀ ਮੌਤ ਕਿਨ੍ਹਾਂ ਹਾਲਾਤ 'ਚ ਹੋਈ, ਇਸ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ 'ਤੇ ਹੋਵੇਗਾ। ਦੂਜੇ ਪਾਸੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਇਸ ਮੌਤ ਦੇ ਜ਼ਿੰਮੇਵਾਰ ਉਸ ਦੀ ਪਤਨੀ ਅਨੂਕੰਪਾ, ਕਿਰਾਏਦਾਰ ਸ਼ਸ਼ੀ ਅਤੇ ਅਨੂਕੰਪਾ ਦੇ ਇਕ ਹੋਰ ਰਿਸ਼ਤੇਦਾਰ ਨੂੰ ਠਹਿਰਾਏ ਜਾਣ ਦਾ ਦੋਸ਼ ਲਾਇਆ। ਦੇਵਦੱਤ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ, ਕਿਰਾਏਦਾਰ ਸ਼ਸ਼ੀ ਅਤੇ ਪਤਨੀ ਦੇ ਰਿਸ਼ਤੇਦਾਰ ਅਭੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News