ਨੌਜਵਾਨਾਂ ਲਈ ਘਾਤਕ ਸਾਬਤ ਹੋ ਰਿਹੈ ਕੋਰੋਨਾ: 20 ਸਾਲਾ ਕੁੜੀ ਸਣੇ 17 ਮਰੀਜ਼ਾਂ ਦੀ ਮੌਤ, 445 ਪਾਜ਼ੇਟਿਵ

Wednesday, May 12, 2021 - 02:14 PM (IST)

ਨੌਜਵਾਨਾਂ ਲਈ ਘਾਤਕ ਸਾਬਤ ਹੋ ਰਿਹੈ ਕੋਰੋਨਾ: 20 ਸਾਲਾ ਕੁੜੀ ਸਣੇ 17 ਮਰੀਜ਼ਾਂ ਦੀ ਮੌਤ, 445 ਪਾਜ਼ੇਟਿਵ

ਅੰਮ੍ਰਿਤਸਰ (ਦਲਜੀਤ) - ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਅੰਮ੍ਰਿਤਸਰ ’ਚ ਵਧ ਰਹੇ ਹਨ। ਬਜ਼ੁਰਗਾਂ ਦੇ ਬਾਅਦ ਹੁਣ ਨੌਜਵਾਨ ਵਰਗ ਵੀ ਇਸਦੀ ਲਪੇਟ ’ਚ ਆਉਣ ਲੱਗਾ ਹੈ। ਅੰਮ੍ਰਿਤਸਰ ’ਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਮੌਤ ਦਰ ਵਧ ਰਹੀ ਹੈ। ਜ਼ਿਲ੍ਹੇ ’ਚ 20 ਸਾਲਾ ਕੁੜੀ ਸਮੇਤ 17 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦੋਂਕਿ 445 ਮਾਮਲੇ ਪਾਜ਼ੇਟਿਵ ਆਏ ਹਨ। ਇਨ੍ਹਾਂ ’ਚੋਂ 282 ਕੇਸ ਕਮਿਊਨਿਟੀ ਤੋਂ ਹਨ, ਜਦੋਂਕਿ 123 ਕੇਸ ਕੰਟੈਕਟ ਵਾਲੇ ਮਰੀਜ਼ਾਂ ਦੇ ਸੰਪਰਕ ਵਾਲੇ ਹਨ। ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਪਹਿਲਾਂ ਤੇਜ਼ੀ ਨਾਲ ਬਜ਼ੁਰਗਾਂ ਨੂੰ ਆਪਣੀ ਲਪੇਟ ’ਚ ਲੈ ਰਿਹਾ ਸੀ ਪਰ ਹੁਣ ਕੁਝ ਸਮੇਂ ਤੋਂ ਨੌਜਵਾਨ ਵਰਗ ਨੂੰ ਆਪਣੀ ਲਪੇਟ ’ਚ ਲੈ ਰਿਹਾ ਹੈ। 

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ (ਵੀਡੀਓ) 

ਦੱਸ ਦੇਈਏ ਕਿ 15 ਤੋਂ 40 ਸਾਲ ਦੇ ਨੌਜਵਾਨਾਂ ਨੂੰ ਤਾਂ ਗੰਭੀਰ ਕੋਰੋਨਾ ਹੋਣ ਦੇ ਬਾਵਜੂਦ ਉਹ ਕੋਰੋਨਾ ਨਾਲ ਜ਼ਿਦਗੀ ਦੀ ਜੰਗ ਹਾਰ ਰਹੇ ਹਨ। ਅੰਮ੍ਰਿਤਸਰ ’ਚ ਲਗਾਤਾਰ ਮਰੀਜ਼ਾਂ ਦੀ ਮੌਤ ਦਰ ’ਚ ਵਾਧਾ ਹੋ ਰਿਹਾ ਹੈ। ਲੋਕਾਂ ਨੇ ਜੇਕਰ ਅਜੇ ਵੀ ਸਾਵਧਾਨੀ ਨਾ ਵਰਤੀ ਤਾਂ ਆਉਣ ਵਾਲੇ ਦਿਨਾਂ ’ਚ ਕੋਰੋਨਾ ਹੋਰ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਜ਼ਿਲ੍ਹੇ ’ਚ ਹੁਣ ਐਕਟਿਵ ਕੇਸਾਂ ਦੀ ਗਿਣਤੀ 5892 ਹਨ, ਜਦੋਂਕਿ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਣ ਵਾਲਿਆਂ ਦੀ ਗਿਣਤੀ 220 ਹੈ। ਜ਼ਿਲ੍ਹੇ ’ਚ ਅਜੇ ਤੱਕ 1139 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 38247 ਮਾਮਲੇ ਸਾਹਮਣੇ ਆ ਚੁੱਕੇ ਹਨ।

ਪੜ੍ਹੋ ਇਹ ਵੀ ਖਬਰ ਸ਼ਰਾਬੀ ਜਵਾਈ ਦਾ ਸ਼ਰਮਨਾਕ ਕਾਰਾ : ਦਾਜ ’ਚ ਗੱਡੀ ਨਾ ਮਿਲਣ ’ਤੇ ਸਹੁਰੇ ਪਰਿਵਾਰ ਦਾ ਚਾੜ੍ਹਿਆ ਕੁਟਾਪਾ (ਤਸਵੀਰਾਂ)

ਸ਼ਹਿਰਾਂ ਮੁਕਾਬਲੇ ਪਿੰਡਾਂ ’ਚ ਨਿਕਲ ਰਹੇ ਹਨ ਜ਼ਿਆਦਾਤਰ ਮਾਮਲੇ
ਕੋਰੋਨਾ ਦੇ ਜ਼ਿਆਦਾਤਰ ਮਾਮਲੇ ਸ਼ਹਿਰ ਦੀ ਥਾਂ ਦਿਹਾਤੀ ਖੇਤਰ ਤੋਂ ਨਿਕਲ ਰਹੇ ਹਨ। ਸ਼ਹਿਰ ’ਚ ਤਾਂ ਲੋਕ ਪੁਲਸ ਦੇ ਡੰਡੇ ਤੋਂ ਡਰਦੇ ਹੋਏ ਮਾਸਕ ਪਾ ਰਹੇ ਹਨ ਪਰ ਦਿਹਾਤੀ ਖੇਤਰਾਂ ’ਚ ਜ਼ਿਆਦਾਤਰ ਲੋਕ ਨਾ ਤਾਂ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਨਾ ਹੀ ਮਾਸਕ ਲਗਾ ਰਹੇ ਹਨ। ਪੁਲਸ ਪ੍ਰਸ਼ਾਸਨ ਵੀ ਉਨ੍ਹਾਂ ਤੱਕ ਨਹੀਂ ਪਹੁੰਚ 12 ਲੋਕ ਅਜੇ ਵੀ ਇੱਕਠੇ ਬੈਠੇ ਹਨ ਅਤੇ ਨਿਯਮ ਦੇ ਨਾਂ ਦੀ ਕੋਈ ਵੀ ਚੀਜ਼ ਨਹੀਂ ਹੈ। ਪੰਜਾਬ ’ਚ ਵੀ ਜਿਨ੍ਹਾਂ ਮਰੀਜ਼ਾਂ ਦੀ ਜ਼ਿਆਦਾ ਮੌਤ ਹੋ ਰਹੀ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਦਿਹਾਤੀ ਖੇਤਰ ਤੋਂ ਸਬੰਧਤ ਹਨ।

ਪੜ੍ਹੋ ਇਹ ਵੀ ਖਬਰ ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)

ਕੋਰੋਨਾ ਦੇ ਲੱਛਣ ਦੇਖਣ ’ਤੇ ਤੁਰੰਤ ਕਰਵਾਓ ਆਰ.ਟੀ.ਪੀ.ਸੀ.ਆਰ. ਟੈਸਟ
ਸਰਕਾਰੀ ਟੀ.ਵੀ.ਹਸਪਤਾਲ ਦੇ ਪ੍ਰੋਫ਼ੈਸਰ ਡਾ. ਨਿਰਮਲ ਚੰਦ ਕਾਜਲ ਨੇ ਕਿਹਾ ਕਿ ਕੋਰੋਨਾ ਲਗਾਤਾਰ ਤੇਜ਼ੀ ਨਾਲ ਵਧ ਰਿਹਾ ਹੈ। ਜੇਕਰ ਸੁੱਕੀ ਖੰਘ, ਬੁਖ਼ਾਰ, ਸਾਹ ਲੈਣ ’ਚ ਤਕਲੀਫ਼ ਛਾਤੀ ’ਚ ਦਰਦ ਆਦਿ ਵਰਗੀ ਤਕਲੀਫ਼ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਉਣਾ ਚਾਹੀਦਾ ਹੈ। ਸਿਹਤ ਵਿਭਾਗ ਦੇ ਸਰਕਾਰੀ ਹਸਪਤਾਲਾਂ ’ਚ ਇਹ ਸਭ ਮੁਫ਼ਤ ’ਚ ਹੋ ਰਿਹਾ ਹੈ। ਕੋਰੋਨਾ ਦਾ ਸਮੇਂ ’ਤੇ ਇਲਾਜ ਜ਼ਿੰਦਗੀ ਨੂੰ ਬਚਾ ਸਕਦਾ ਹੈ। ਜੇਕਰ ਇਸ ’ਚ ਦੇਰੀ ਕੀਤੀ ਜਾਵੇ ਤਾਂ ਇਹ ਫੇਫੜਿਆਂ ਨੂੰ ਪੂਰੀ ਤਰ੍ਹਾਂ ਖ਼ਰਾਬ ਕਰ ਦਿੰਦਾ ਹੈ । ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਅਤੇ ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਲਗਾਉਣਾ ਬੇਹੱਦ ਜ਼ਰੂਰੀ ਹੈ ਅਤੇ ਸੋਸ਼ਲ ਡਿਸਟੈਂਸਿੰਗ ਦੀ ਹਰ ਸਮੇਂ ਪਾਲਣਾ ਕਰਨਾ ਜ਼ਰੂਰੀ ਹੈ।

ਪੜ੍ਹੋ ਇਹ ਵੀ ਖਬਰ ਇਨਸਾਨੀਅਤ ਸ਼ਰਮਸਾਰ : ਪਠਾਨਕੋਟ 'ਚ ਨਾਲ਼ੀ ’ਚੋਂ ਮਿਲਿਆ ਨਵਜਨਮੇ ਬੱਚੇ ਦਾ ਭਰੂਣ, ਫ਼ੈਲੀ ਸਨਸਨੀ (ਤਸਵੀਰਾਂ)

ਇਨ੍ਹਾਂ ਮਰੀਜ਼ਾਂ ਦੀ ਬੀਤੇ ਦਿਨ ਹੋਈ ਮੌਤ

ਆਰਤੀ (20) ਅਜਨਾਲਾ ਗੁਰੂ ਨਾਨਕ ਦੇਵ ਹਸਪਤਾਲ
ਗੁਰਜੀਤ ਵਾਲੀਆ (45) ਨਵੀਂ ਰੈਵੇਨਿਊ ਗੁਰੂ ਨਾਨਕ ਦੇਵ ਹਸਪਤਾਲ
ਹਰਪ੍ਰੀਤ ਸਿੰਘ (32) ਬਲਾਕ ਲੋਨੀ ਗੁਰੂ ਨਾਨਕ ਦੇਵ ਹਸਪਤਾਲ
ਗੁਰਮੀਤ ਸਿੰਘ (33) ਕਪੂਰ ਨਗਰ ਗੁਰੂ ਨਾਨਕ ਦੇਵ ਹਸਪਤਾਲ
ਮਨੋਜ ਸੋਢੀ (40) ਹਰਗੋਬਿੰਦ ਐਵੇਨਿਊ ਗੁਰੂ ਨਾਨਕ ਦੇਵ ਹਸਪਤਾਲ
ਤਰਸੇਮ ਸਿੰਘ (47) ਜੋਡ਼ਾ ਫਾਟਕ ਗੁਰੂ ਨਾਨਕ ਦੇਵ ਹਸਪਤਾਲ
ਰਾਜੇਸ਼ ਕੁਮਾਰ (45) ਪੁਤਲੀਘਰ ਗੁਰੂ ਨਾਨਕ ਦੇਵ ਹਸਪਤਾਲ
ਦਲਬੀਰ ਨੂੰ (65) ਕੱਥੂਨੰਗਲ ਗੁਰੂ ਨਾਨਕ ਦੇਵ ਹਸਪਤਾਲ
ਬੀਵੋ (45) ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ
ਵਿਜੈ ਕੁਮਾਰ (74) ਬੇਰੀ ਗੇਟ ਗੁਰੂ ਨਾਨਕ ਦੇਵ ਹਸਪਤਾਲ
ਲਖਵਿੰਦਰ ਸਿੰਘ (28) ਫਤਿਹਪੁਰ ਗੁਰੂ ਨਾਨਕ ਦੇਵ ਹਸਪਤਾਲ
ਲਖਬੀਰ ਸਿੰਘ (65) ਨਿਊ ਗ੍ਰੀਨ ਫੀਲਡ ਗੁਰੂ ਨਾਨਕ ਦੇਵ ਹਸਪਤਾਲ
ਕੁਲਵਿੰਦਰ ਸਿੰਘ (52) ਵਡਾਲੀ ਰੋਡ ਗੁਰੂ ਨਾਨਕ ਦੇਵ ਹਸਪਤਾਲ
ਕਮਲ ਕਿਸ਼ੋਰ (69) ਸੂਰਜ ਐਵੇਨਿਊ ਨਇਰ ਹਸਪਤਾਲ
ਕਾਂਤਾ ਮਹਾਜਨ (42) ਰਣਜੀਤ ਐਵੇਨਿਊ ਅਮਨਦੀਪ ਮੈਡੀਸਿਟੀ ਹਸਪਤਾਲ
ਗੁਰਦੀਪ ਸਿੰਘ (90) ਬਾਬਾ ਬਕਾਲਾ ਕਾਰਪੋਰੇਟ ਹਸਪਤਾਲ
ਬਲਵਿੰਦਰ ਕੌਰ (50) ਨਿਊ ਹਰਗੋਬਿੰਦ ਐਵੀਨਿਊ ਗੁਰੂ ਨਾਨਕ ਦੇਵ ਹਸਪਤਾਲ

ਪੜ੍ਹੋ ਇਹ ਵੀ ਖਬਰ ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ


author

rajwinder kaur

Content Editor

Related News