ਨਾਜਾਇਜ਼ ਤੌਰ ''ਤੇ ਤਿਆਰ ਕੀਤੀ ਜਾ ਰਹੀ ਇਮਾਰਤ ''ਤੇ ਚੱਲਿਆ ਨਿਗਮ ਦਾ ਪੀਲਾ ਪੰਜਾ

07/03/2019 12:26:09 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਬਣੀਆਂ ਦੁਕਾਨਾਂ 'ਤੇ ਨਾਜਾਇਜ਼ ਤੌਰ 'ਤੇ ਇਮਾਰਤ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨਿਗਮ ਅਧਿਕਾਰੀਆਂ ਨੂੰ ਜਦੋਂ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਨਿਰਮਾਣ 'ਤੇ ਪੀਲਾ ਪੰਜਾ ਚਲਾ ਦਿੱਤਾ। ਇਹ ਨਿਰਮਾਣ ਸ਼ਿਵ ਸੈਨਾ ਵਲੋਂ ਕਰਵਾਇਆ ਜਾ ਰਿਹਾ ਸੀ ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਦੇ ਸਹਿਯੋਗੀ ਨੇਤਾ ਨੇ ਇਸ ਨੂੰ ਜਾਇਜ ਦੱਸਦਿਆਂ ਕਿਹਾ ਕਿ ਇਹ ਇਮਾਰਤ ਉਨ੍ਹਾਂ ਨੇ ਆਪਣੇ ਗੰਨ ਮੈਨ ਲਈ ਤਿਆਰ ਕਰਵਾਈ ਸੀ। ਉਨ੍ਹਾਂ ਕਿਹਾ ਕਿ ਨਿਗਮ ਵਲੋਂ ਬਿਨ੍ਹਾਂ ਕਿਸੇ ਨੋਟਿਸ ਦੇ ਇਸ ਨੂੰ ਢਾਹਿਆ ਗਿਆ ਹੈ। 

ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਗਮ ਅਧਿਕਾਰੀ ਨੇ ਕਿਹਾ ਕਿ ਇਥੇ ਨਾਜਾਇਜ਼ ਤੌਰ 'ਤੇ ਇਮਾਰਤ ਤਿਆਰ ਕੀਤੀ ਜਾ ਰਹੀ ਸੀ ਜਿਸ ਨੂੰ ਉਨ੍ਹਾਂ ਵਲੋਂ ਢਾਹਿਆ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹਿਰ 'ਚ ਨਾਜਾਇਜ਼ ਨਿਰਮਾਣ ਨਹੀਂ ਹੋਣ ਦੇਣਗੇ। 


Baljeet Kaur

Content Editor

Related News