ਪਾਕਿ ਤੋਂ ਠੰਡੀ ਹਵਾ ਦਾ ਬੁੱਲਾ ਲੈ ਕੇ ਆਏ ਗੁਰੂ ਦੇ ਸਿੱਖ, ਪੰਜ ਤਖਤਾਂ ਦੇ ਕਰਨਗੇ ਦਰਸ਼ਨ
Friday, Aug 16, 2019 - 05:40 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਭਾਰਤ ਤੇ ਪਾਕਿਸਤਾਨ ਵਿਚਾਕਾਰ ਧਾਰਾ 370 ਨੂੰ ਲੈ ਕੇ ਕਾਫੀ ਤਕਰਾਰ ਚੱਲ ਰਹੀ ਹੈ, ਅਜਿਹੇ 'ਚ ਠੰਡੀ ਹਵਾ ਦਾ ਬੁੱਲਾ ਲੈ ਕੇ 45 ਸਿੱਖ ਸ਼ਰਧਾਲੂਆਂ ਦਾ ਜਥਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਭਾਰਤ ਪਹੁੰਚਿਆ। ਵਾਹਗਾ ਬਾਰਡਰ ਰਾਹੀਂ ਭਾਰਤ ਪਹੁੰਚੇ ਇਸ ਜਥੇ ਦਾ ਸ਼੍ਰੋਮਣੀ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਜਥੇ 'ਚ ਸ਼ਾਮਲ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਜਥੇਦਾਰ ਨੇ ਦੱਸਿਆ ਕਿ ਉਹ ਆਪਣੀ ਇਸ ਯਾਤਰਾ ਦੌਰਾਨ 5 ਤਖਤ ਸਾਹਿਬਾਨ ਤੋਂ ਇਲਾਵਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨਗੇ । ਉਨ੍ਹਾਂ ਕਿਹਾ ਕਿ ਉਹ ਪਿਆਰ-ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਲੈ ਕੇ ਇਥੇ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਕਰਤਾਪੁਰ ਕੋਰੀਡੋਰ ਸਬੰਧੀ ਬੋਲਦਿਆਂ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ 'ਚ ਪਿਆਰ ਵਧੇਗਾ ਤੇ ਆਪਸੀ ਸਬੰਧ ਮਜਬੂਤ ਹੋਣਗੇ।