ਸ਼੍ਰੀ ਹਨੂਮਾਨ ਪਰਿਵਾਰ ਸੇਵਾ ਕਮੇਟੀ ਨੇ 3100 ਪਰਿਵਾਰਾਂ ਨਾਲ ਕੀਤਾ 2 ਘੰਟੇ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ

12/02/2019 3:24:51 PM

ਅੰਮ੍ਰਿਤਸਰ (ਕੱਕੜ, ਰਾਜਿੰਦਰਾ, ਸੁਮਿਤ) : ਸ਼੍ਰੀ ਹਨੂਮਾਨ ਸੇਵਾ ਪਰਿਵਾਰ ਕਮੇਟੀ ਵਲੋਂ ਵਿਸ਼ਾਲ ਇਤਿਹਾਸਕ ਸ਼੍ਰੀ ਹਨੂਮਾਨ ਭਗਤ ਵੱਡਾ ਉਤਸਵ ਐੱਮ. ਕੇ. ਗਾਰਡਨ ਮਾਲ ਰੋਡ 'ਚ ਸ਼ਰਧਾ ਨਾਲ ਮਨਾਇਆ ਗਿਆ। ਗੁਰੂਆਂ ਦੀ ਵਿਸ਼ਵ ਪ੍ਰਸਿੱਧ ਧਾਰਮਿਕ ਨਗਰੀ 'ਚ ਹੋਏ ਇਸ ਸ਼ਾਨਦਾਰ ਆਯੋਜਨ ਵਿਚ ਮੁੱਖ ਮਹਿਮਾਨ ਦੇ ਰੂਪ 'ਚ 'ਪੰਜਾਬ ਕੇਸਰੀ ਪੱਤਰ ਸਮੂਹ' ਦੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਜੀ ਅਤੇ ਵਿਸ਼ੇਸ਼ ਮਹਿਮਾਨ ਦੇ ਰੂਪ 'ਚ ਕੈਬਨਿਟ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਸ਼ਾਮਿਲ ਹੋਏ। ਇਸ ਮੌਕੇ ਸ਼੍ਰੀ ਹਨੂਮਾਨ ਸੇਵਾ ਪਰਿਵਾਰ ਵਲੋਂ ਸ਼੍ਰੀ ਅਵਿਨਾਸ਼ ਚੋਪੜਾ ਜੀ ਨੂੰ ਕੇਸਰੀ ਪਗੜੀ ਅਤੇ ਸ਼ਾਲ ਤੇ ਮੰਤਰੀ ਓ. ਪੀ. ਸੋਨੀ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਵੱਡੇ ਉਤਸਵ 'ਚ 3100 ਪਰਿਵਾਰਾਂ ਦੇ ਬੈਠਣ ਦਾ ਸੰਕਲਪ ਸੀ ਪਰ ਉਤਸਵ 'ਚ 3100 ਦੀ ਗਿਣਤੀ ਪਾਰ ਹੋ ਗਈ। ਹਜ਼ਾਰਾਂ ਸ਼ਰਧਾਲੂਆਂ ਨੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਭਗਤਾਂ ਦੇ ਸਿਰ 'ਤੇ ਲਾਲ ਪਟਕੇ ਬੱਝੇ ਹੋਏ ਸਨ, ਜਿਨ੍ਹਾਂ 'ਤੇ ਜੈ ਹਨੂਮਾਨ ਜੀ ਅੰਕਿਤ ਸੀ। ਸਾਰਾ ਸ਼ਹਿਰ ਹਨੂਮਾਨ ਜੀ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ਲੋਕਾਂ 'ਚ ਬਹੁਤ ਉਤਸ਼ਾਹ ਸੀ। ਇਹ ਵਿਸ਼ਾਲ ਇਤਿਹਾਸਕ ਭਗਤ ਸ਼੍ਰੀ ਹਨੂਮਾਨ ਭਗਤ ਵੱਡਾ ਉਤਸਵ ਸਿਰਫ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਹੀ ਹੁੰਦਾ ਹੈ, ਜਿਵੇਂ ਹਨੂਮਾਨ ਜੀ ਦੇ ਲੰਗੂਰ ਅੰਮ੍ਰਿਤਸਰ 'ਚ ਹੀ ਬਣਦੇ ਹਨ, ਉਵੇਂ ਹੀ ਸ਼੍ਰੀ ਹਨੂਮਾਨ ਭਗਤ ਵੱਡਾ ਉਤਸਵ ਵੀ ਸਿਰਫ ਅੰਮ੍ਰਿਤਸਰ 'ਚ ਹੀ ਹੁੰਦਾ ਹੈ ਅਤੇ ਸ਼੍ਰੀ ਹਨੂਮਾਨ ਸੇਵਾ ਪਰਿਵਾਰ ਹੀ ਕਰਦਾ ਹੈ।

PunjabKesariਇਸ ਤੋਂ ਪਹਿਲਾਂ ਸਵੇਰੇ ਕਮੇਟੀ ਵਲੋਂ ਸ਼੍ਰੀ ਹਨੂਮਾਨ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਨਗਰ ਦੇ ਵੱਖ-ਵੱਖ ਇਲਾਕਿਆਂ ਅਤੇ ਬਾਜ਼ਾਰਾਂ 'ਚੋਂ ਹੁੰਦੀ ਹੋਈ ਵਾਪਸ ਉਸ ਸਥਾਨ 'ਤੇ ਸਮਾਪਤ ਹੋਈ। ਥਾਂ-ਥਾਂ ਜੈ ਜੈ ਜੈ ਹਨੂਮਾਨ ਗੋਸਾਈਂ, ਕ੍ਰਿਪਾ ਕਰੋ ਗੁਰੂਦੇਵ ਜੀ ਨਾਈ' ਦੇ ਜੈਕਾਰੇ ਗੂੰਜ ਰਹੇ ਸਨ। ਉਕਤ ਸ਼ੋਭਾ ਯਾਤਰਾ ਦਾ ਸਵਾਗਤ ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਕਰ ਕੇ ਕੀਤਾ ਗਿਆ ਅਤੇ ਸ਼੍ਰੀ ਹਨੂਮਾਨ ਸੇਵਾ ਪਰਿਵਾਰ ਕਮੇਟੀ ਦੇ ਸੈਂਕੜੇ ਮੈਂਬਰਾਂ ਤੋਂ ਇਲਾਵਾ ਨਗਰ ਦੇ ਹਜ਼ਾਰਾਂ ਭਗਤ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਏ। ਉਨ੍ਹਾਂ ਸ਼੍ਰੀ ਹਨੂਮਾਨ ਜੀ ਦੀ ਕ੍ਰਿਪਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਸਮੂਹ ਭਗਤਾਂ ਨੂੰ ਸ਼੍ਰੀ ਹਨੂਮਾਨ ਵੱਡਾ ਉਤਸਵ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੀ ਹਨੂਮਾਨ ਜੀ ਦਾ ਜੀਵਨ ਸਾਡੇ ਲਈ ਬਹੁਤ ਵੱਡਾ ਆਦਰਸ਼ ਹੈ। ਉਨ੍ਹਾਂ ਦੀ ਪੂਜਾ ਸਾਡੇ ਲਈ ਸਭ ਤੋਂ ਉੱਤਮ ਪੂਜਾ ਹੈ। ਅੱਜ ਜੇਕਰ ਸ਼੍ਰੀ ਹਨੂਮਾਨ ਜੀ ਵਰਗਾ ਭਗਤੀ ਭਾਵ ਅਸੀਂ ਅਪਣਾਉਂਦੇ ਹਾਂ ਤਾਂ ਪੂਰੇ ਦੇਸ਼ ਵਿਚ ਰਾਮ ਰਾਜ ਬਣ ਜਾਵੇਗਾ। ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਕਿਹਾ ਕਿ ਇਸ ਉਤਸਵ ਦਾ ਆਯੋਜਨ ਕਰਨ ਵਾਲੀ ਸ਼੍ਰੀ ਹਨੂਮਾਨ ਸੇਵਾ ਪਰਿਵਾਰ ਕਮੇਟੀ ਵਧਾਈ ਦੀ ਪਾਤਰ ਹੈ, ਜੋ ਸਮੇਂ-ਸਮੇਂ 'ਤੇ ਅਜਿਹੇ ਸ਼ਾਨਦਾਰ ਧਾਰਮਿਕ ਪ੍ਰਬੰਧ ਕਰ ਕੇ ਹਰ ਉਮਰ ਵਰਗ ਨੂੰ ਸ਼੍ਰੀ ਹਨੂਮਾਨ ਜੀ ਦੀ ਪ੍ਰਭੂ ਭਗਤੀ ਨਾਲ ਜੋੜ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ 'ਤੇ ਸ਼੍ਰੀ ਹਨੂਮਾਨ ਸੇਵਾ ਪਰਿਵਾਰ ਕਮੇਟੀ ਵਲੋਂ ਹਰ 2 ਸਾਲ ਬਾਅਦ ਜੋ ਸ਼੍ਰੀ ਹਨੂਮਾਨ ਵੱਡਾ ਉਤਸਵ ਕੀਤਾ ਜਾ ਰਿਹਾ ਹੈ, ਉਹ ਦੇਸ਼ ਦੇ ਕਿਸੇ ਵੀ ਹਿੱਸੇ 'ਚ ਨਹੀਂ ਹੁੰਦਾ।

PunjabKesariਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਭਗਵਾਨ ਹਨੂਮਾਨ ਜੀ ਦੀ ਕ੍ਰਿਪਾ ਹੈ ਕਿ ਅਸੀਂ ਸਾਰੇ ਇੰਨੇ ਵੱਡੇ ਧਾਰਮਿਕ ਪ੍ਰੋਗਰਾਮ ਵਿਚ ਪ੍ਰਭੂ ਦਾ ਆਸ਼ੀਰਵਾਦ ਲੈਣ ਪੁੱਜੇ ਹਾਂ। ਗੁਰੂਆਂ ਦੀ ਵਿਸ਼ਵ ਪ੍ਰਸਿੱਧ ਨਗਰੀ ਵਿਚ ਸ਼੍ਰੀ ਹਨੂਮਾਨ ਸੇਵਾ ਪਰਿਵਾਰ ਕਮੇਟੀ ਵਲੋਂ ਜੋ ਅਜਿਹਾ ਸ਼ਾਨਦਾਰ ਆਯੋਜਨ ਕਰਵਾਇਆ ਜਾ ਰਿਹਾ ਹੈ, ਇਹ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ 'ਪੰਜਾਬ ਕੇਸਰੀ ਗਰੁੱਪ' ਦੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਜੀ ਪਹਿਲੀ ਵਾਰ ਇਸ ਸ਼ੁਭ ਦਿਨ ਹਜ਼ਾਰਾਂ ਭਗਤਾਂ 'ਚ ਸ਼੍ਰੀ ਹਨੂਮਾਨ ਜੀ ਦਾ ਆਸ਼ੀਰਵਾਦ ਲੈਣ ਪੁੱਜੇ ਹਨ। ਅੱਜ ਇਹ ਪਵਿੱਤਰ ਦਿਨ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ। ਉਨ੍ਹਾਂ ਕਿਹਾ ਕਿ ਇਸ ਦਿਨ ਸ਼੍ਰੀ ਹਨੂਮਾਨ ਸੇਵਾ ਪਰਿਵਾਰ ਕਮੇਟੀ ਵੱਡਾ ਉਤਸਵ ਵਿਚ ਸਿਰਫ ਅੰਮ੍ਰਿਤਸਰ ਹੀ ਨਹੀਂ, ਸਗੋਂ ਹੋਰ ਸ਼ਹਿਰਾਂ ਅਤੇ ਰਾਜਾਂ 'ਚ ਸੈਂਕੜਿਆਂ ਦੀ ਗਿਣਤੀ 'ਚ ਭਗਤਜਨ ਸ਼ਾਮਿਲ ਹੋ ਕੇ ਸ਼੍ਰੀ ਹਨੂਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਇੰਨਾ ਹੀ ਨਹੀਂ, ਵਿਦੇਸ਼ਾਂ ਤੋਂ ਵੀ ਸ਼੍ਰੀ ਹਨੂਮਾਨ ਜੀ ਦੇ ਭਗਤ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੁੰਦੇ ਹਨ। ਸਾਡਾ ਵੀ ਫਰਜ਼ ਹੈ ਕਿ ਅਸੀਂ ਸਾਰੇ ਮਿਲ-ਜੁਲ ਕੇ ਅਜਿਹੇ ਧਾਰਮਿਕ ਤਿਉਹਾਰ ਮਨਾਈਏ ਅਤੇ ਨੌਜਵਾਨ ਪੀੜ੍ਹੀ ਨੂੰ ਧਾਰਮਿਕ ਸੰਸਕ੍ਰਿਤੀ ਨਾਲ ਜੋੜੀਏ। ਸਾਨੂੰ ਆਪਣੇ ਮਾਤਾ-ਪਿਤਾ ਦੇ ਆਗਿਆਕਾਰੀ ਬਣਨਾ ਚਾਹੀਦਾ ਹੈ, ਜਿਸ ਤਰ੍ਹਾਂ ਸ਼੍ਰੀ ਹਨੂਮਾਨ ਜੀ ਵਲੋਂ ਭਗਵਾਨ ਸ਼੍ਰੀ ਰਾਮ ਜੀ ਦਾ ਪਰਮ ਸੇਵਕ ਬਣ ਕੇ ਰਾਮਾਇਣਕਾਲ ਵਿਚ ਸੇਵਾ ਦੇ ਕੰਮ ਕੀਤੇ ਗਏ ਸਨ।

PunjabKesariਓਮ ਪ੍ਰਕਾਸ਼ ਸੋਨੀ ਨੇ 'ਪੰਜਾਬ ਕੇਸਰੀ ਗਰੁੱਪ' ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੱਤਰ ਸਮੂਹ ਵਲੋਂ ਅੱਤਵਾਦ ਦੇ ਕਾਲੇ ਦੌਰ ਉਪਰੰਤ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ ਨਾਲ ਸ਼ਹੀਦ ਪਰਿਵਾਰ ਫੰਡ ਤੋਂ ਲੈ ਕੇ ਵੱਖ-ਵੱਖ ਕੁਦਰਤੀ ਆਫਤਾਂ ਤੋਂ ਪੀੜਤ ਲੋਕਾਂ ਲਈ ਫੰਡ ਦਾ ਪ੍ਰਬੰਧ ਕਰ ਕੇ ਕਰੋੜਾਂ ਰੁਪਏ ਦੀ ਰਾਸ਼ੀ ਅਤੇ ਰਾਹਤ ਸਮੱਗਰੀ ਉਕਤ ਪਰਿਵਾਰਾਂ ਨੂੰ ਵੰਡ ਕੇ ਜੋ ਸੇਵਾ ਯੱਗ ਦਾ ਕੰਮ ਕੀਤਾ ਗਿਆ ਹੈ, ਇਸ ਦੀ ਮਿਸਾਲ ਰਹਿੰਦੀ ਦੁਨੀਆ ਤੱਕ ਰਹੇਗੀ। ਇੰਨਾ ਹੀ ਨਹੀਂ, ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤਾਂ ਲਈ ਅੱਜ ਤੱਕ 536 ਟਰੱਕ ਰਾਹਤ ਸਮੱਗਰੀ ਦੇ ਭੇਜੇ ਜਾ ਚੁੱਕੇ ਹਨ, ਜੋ ਕਿ ਪਿੰਟ ਮੀਡੀਆ ਦੇ ਇਤਿਹਾਸ 'ਚ 'ਪੰਜਾਬ ਕੇਸਰੀ ਪੱਤਰ ਸਮੂਹ' ਵਲੋਂ ਕੀਤਾ ਗਿਆ ਇਕ ਚੰਗਾ ਕੰਮ ਹੈ, ਜੋ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਸ ਸੇਵਾ ਯੱਗ ਵਿਚ ਕਰੀਬ 80 ਫ਼ੀਸਦੀ ਤੋਂ ਵੱਧ ਯੋਗਦਾਨ ਪੰਜਾਬ ਦੇ ਨਿਵਾਸੀਆਂ ਦਾ ਹੈ।

PunjabKesari5656 ਕਿਲੋ ਪ੍ਰਸ਼ਾਦ ਦਾ ਭੋਗ ਲਾਇਆ
ਇਸ ਧਾਰਮਿਕ ਆਯੋਜਨ ਵਿਚ 5656 ਕਿਲੋ ਪ੍ਰਸ਼ਾਦ ਦਾ ਭੋਗ ਲਾਇਆ ਗਿਆ। ਚਾਰੇ ਪਾਸੇ ਬਸ ਇੱਕ ਹੀ ਨਾਮ ਸੀ ਜੈ ਹਨੂਮਾਨ ਜੈ ਹਨੂਮਾਨ। ਭਗਤਾਂ ਦੇ ਸੰਕਲਪ ਪੱਤਰ ਚੈੱਕ ਹੋ ਕੇ ਉਨ੍ਹਾਂ 'ਤੇ ਗੰਗਾ ਜਲ ਦਾ ਛਿੱਟਾ ਦੇ ਕੇ ਟਿੱਕਾ ਲਾ ਕੇ ਪੰਡਾਲ ਵਿਚ ਹਾਜ਼ਰ ਕੀਤਾ ਗਿਆ। ਫਿਰ ਸਾਰੇ ਭਗਤਾਂ ਨੇ ਹਨੂਮਾਨ ਜੀ ਦੇ ਮੰਦਿਰ ਵਿਚ ਮੱਥਾ ਟੇਕਿਆ ਅਤੇ ਆਪਣਾ ਸਥਾਨ 'ਤੇ ਆ ਕੇ ਸਾਰਿਆਂ ਨੇ ਹਨੂਮਾਨ ਜੀ ਦਾ ਪਾਠ ਕੀਤਾ। ਹਨੂਮਾਨ ਜੀ ਦੇ ਸੁੰਦਰ ਦਰਬਾਰ ਨੂੰ 551 ਕਿਲੋ ਫੁੱਲਾਂ ਨਾਲ ਸਜਾਇਆ ਗਿਆ ਸੀ। ਸਾਰੇ ਪੰਡਾਲ ਨੂੰ ਕੇਸਰੀ ਰੰਗ ਨਾਲ ਸਜਾਇਆ ਗਿਆ, 551 ਪਰਿਵਾਰ ਸੇਵਾ 'ਚ ਲੱਗੇ ਹੋਏ ਸਨ, ਜਿਨ੍ਹਾਂ 'ਚ ਔਰਤਾਂ ਵੀ ਸਨ। ਸਾਰਿਆਂ ਨੂੰ ਪ੍ਰਸ਼ਾਦ 'ਚ ਹਨੂਮਾਨ ਜੀ ਦਾ ਛੋਟਾ ਸਵਰੂਪ ਦਿੱਤਾ ਗਿਆ ਅਤੇ 56 ਭੋਗ ਲਾਏ ਗਏ।


Baljeet Kaur

Content Editor

Related News