ਅੰਮ੍ਰਿਤਸਰ : ਜਹਾਜ਼ਗੜ੍ਹ ਇਲਾਕੇ ''ਚ ਚੱਲੀਆਂ ਗੋਲੀਆਂ, ਨੌਜਵਾਨ ਜ਼ਖਮੀ

Monday, Aug 01, 2022 - 12:40 AM (IST)

ਅੰਮ੍ਰਿਤਸਰ : ਜਹਾਜ਼ਗੜ੍ਹ ਇਲਾਕੇ ''ਚ ਚੱਲੀਆਂ ਗੋਲੀਆਂ, ਨੌਜਵਾਨ ਜ਼ਖਮੀ

ਅੰਮ੍ਰਿਤਸਰ (ਜਸ਼ਨ)- ਸ਼ਨੀਵਾਰ ਦੇਰ ਰਾਤ ਜਹਾਜ਼ਗੜ੍ਹ ਇਲਾਕੇ 'ਚ ਗੋਲੀਬਾਰੀ ਦੀ ਘਟਨਾ ਕਾਰਨ ਸਨਸਨੀ ਫੈਲ ਗਈ। ਇਕ ਤੋਂ ਬਾਅਦ ਇਕ (ਕੁੱਲ ਦੋ) ਗੋਲੀਆਂ ਚੱਲਣ ਦੀ ਆਵਾਜ਼ ਕਾਰਨ ਇਲਾਕਾ ਵਾਸੀ ਦਹਿਸ਼ਤ ਵਿਚ ਆ ਗਏ। ਗੋਲੀਬਾਰੀ ਕਾਰਨ ਜਹਾਜ਼ਗੜ੍ਹ ਇਲਾਕੇ ਦਾ ਰਹਿਣ ਵਾਲਾ 17 ਸਾਲਾ ਨੌਜਵਾਨ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਨੌਜਵਾਨ ਦੇ ਪੈਰ ਦੀ ਅੱਡੀ ਦੇ ਬਿਲਕੁਲ ਹੇਠਾਂ ਇਕ ਗੋਲੀ ਲੱਗੀ ਹੈ ਅਤੇ ਦੂਜੀ ਗੋਲੀ ਉਸ ਦੇ ਪੈਰ ਨੂੰ ਛੂਹ ਕੇ ਬਾਹਰ ਆ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਦੇ ਪਿਤਾ ਅਮਨ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 10:15 ਵਜੇ ਉਸ ਦਾ ਲੜਕਾ ਘਰ ਦੇ ਬਾਹਰ ਘੁੰਮ ਰਿਹਾ ਸੀ ਅਤੇ ਇਸ ਦੌਰਾਨ ਉਹ ਆਪਣੇ ਮੋਬਾਇਲ 'ਤੇ ਕਿਸੇ ਨਾਲ ਗੱਲ ਕਰ ਰਿਹਾ ਸੀ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ’ਚ ਕਿੱਥੋਂ ਆਉਂਦਾ ਹੈ ਜਲ

ਉਸ ਨੇ ਦੋਸ਼ ਲਾਇਆ ਕਿ ਉਕਤ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਕਰਨ, ਕੱਟੂ ਅਤੇ ਵਿਸ਼ਾਲ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਅਤੇ ਜਦੋਂ ਉਹ ਆਪਣੀ ਜਾਨ ਬਚਾਉਣ ਲਈ ਭੱਜਣ ਲੱਗਾ ਤਾਂ ਉਸੇ ਸਮੇਂ ਨੌਜਵਾਨ ਕਰਨ ਨੇ ਪਿਸਤੌਲ ਨਾਲ ਉਸ 'ਤੇ ਦੋ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਇਕ ਗੋਲੀ ਉਸ ਦੇ ਪੈਰ ਦੀ ਅੱਡੀ ਦੇ ਹੇਠਾਂ ਲੱਗੀ ਅਤੇ ਦੂਜੀ ਗੋਲੀ ਉਸ ਦੇ ਪੈਰ ਨੂੰ ਛੂਹ ਕੇ ਬਾਹਰ ਆ ਗਈ। ਇਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੇ ਮਾਮਲੇ ਸਬੰਧੀ ਦੱਸਿਆ ਕਿ ਉਕਤ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਕੱਟੂ ਅਤੇ ਵਿਸ਼ਾਲ ਦੀ ਕਿਸੇ ਹੋਰ ਨੌਜਵਾਨ ਨਾਲ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਚੱਲ ਰਹੀ ਹੈ। ਰਾਤ ਨੂੰ ਜਦੋਂ ਉਸ ਦਾ ਲੜਕਾ ਸੈਰ ਕਰਨ ਲਈ ਕਿਸੇ ਨਾਲ ਗੱਲ ਕਰ ਰਿਹਾ ਸੀ ਤਾਂ ਉਕਤ ਹਮਲਾਵਰਾਂ ਨੂੰ ਸੋਚਿਆ ਕਿ ਉਹ ਆਪਣੇ ਦੁਸ਼ਮਣ ਨੂੰ ਉਨ੍ਹਾਂ ਬਾਰੇ ਦੱਸ ਰਿਹਾ ਹੈ।

ਇਹ ਵੀ ਪੜ੍ਹੋ : ਪੂਰਬੀ ਨੇਪਾਲ 'ਚ 6 ਦੀ ਤੀਬਰਤਾ ਨਾਲ ਆਇਆ ਭੂਚਾਲ

ਇਸ ਕਾਰਨ ਪਹਿਲਾਂ ਉਪਰੋਕਤ ਤਿੰਨਾਂ ਹਮਲਾਵਰਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਜਦੋਂ ਉਹ ਉਨ੍ਹਾਂ ਤੋਂ ਭੱਜਣ ਲੱਗਾ ਤਾਂ ਕਰਨ ਨੇ ਉਸ ’ਤੇ ਦੋ ਗੋਲੀਆਂ ਚੱਲਾ ਦਿੱਤੀਆਂ। ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਗੋਲੀ ਚਲਾਉਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਸਾਰੀ ਜਾਣਕਾਰੀ ਅਤੇ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਹੈ। ਇਸ ਮਾਮਲੇ 'ਚ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਬੀ ਡਵੀਜ਼ਨ ਦੇ ਐੱਸ.ਐੱਚ.ਓ. ਹਰਸੰਦੀਪ ਸਿੰਘ ਨੇ ਦੱਸਿਆ ਕਿ ਉਹ ਰਾਤ ਸਮੇਂ ਮੌਕੇ ’ਤੇ ਪੁੱਜੇ ਅਤੇ ਸਾਰੀ ਜਾਣਕਾਰੀ ਇਕੱਠੀ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਅਜੇ ਜ਼ੇਰੇ ਇਲਾਜ ਹੈ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਬਾਰੇ ਕਾਫੀ ਕੁਝ ਸਪੱਸ਼ਟ ਹੋ ਸਕੇਗਾ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ ਕੁਆਰਟਰ ਫਾਈਨਲ 'ਚ ਪਹੁੰਚੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News