ਲੋਕਾਂ ਦੇ ਚਾਲਾਨ ਕੱਟਣ ਤੋਂ ਪਹਿਲਾਂ ਸਰਕਾਰ ਦੇਵੇ ਸਰਦਾਰ ਜੀ ਦੇ ਸਵਾਲਾਂ ਦਾ ਜਵਾਬ (ਵੀਡੀਓ)
Thursday, Sep 12, 2019 - 11:55 AM (IST)
ਅੰਮ੍ਰਿਤਸਰ : ਨਵੇਂ ਟਰੈਫਿਕ ਨਿਯਮ ਲਾਗੂ ਹੋਣ ਨਾਲ ਜਨਤਾ ਕਾਫੀ ਪਰੇਸ਼ਾਨ ਹੈ। ਟਰੈਫਿਕ ਦੇ ਨਵੇਂ ਨਿਯਮਾਂ ਨੂੰ ਲੈ ਕੇ ਇਕ ਸਰਦਾਰ ਜੀ ਨੇ ਸਰਕਾਰ ਨੂੰ ਕਈ ਸਵਾਲ ਕੀਤੇ ਹਨ, ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਉਨ੍ਹਾਂ ਕਿਹਾ ਕਿ ਟਰੈਫਿਕ ਪੁਲਸ ਵਾਲੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਕੋਲੋਂ ਆਰਸੀ ਦੀ ਮੰਗ ਕਰਦੇ ਹਨ ਤੇ ਜਦੋਂ ਕਿਸੇ ਵਿਅਕਤੀ ਕੋਲੋਂ ਆਰਸੀ ਜਾਂ ਲਾਈਸੈਂਸ ਨਹੀਂ ਮਿਲਦਾ ਤਾਂ ਉਸ ਦਾ ਚਲਾਨ ਕੱਟ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਆਰਸੀ ਨਾਲ ਕਿਹੜਾ ਐਕਸੀਡੈਂਟ ਹੋਣਾ ਹੈ। ਉਨ੍ਹਾਂ ਕਿਹਾ ਕਿ ਮੰਨ ਲਓ ਜੇਕਰ ਬੰਦੇ ਕੋਲ ਆਰਸੀ ਨਹੀਂ ਹੈ ਤਾਂ ਮੋਟਰਸਾਈਕਲ 'ਤੇ ਤਾਂ ਇੰਜਣ ਨੰਬਰ ਲਿਖਿਆ ਹੋਇਆ ਹੈ ਉਸ ਨੂੰ ਸਕੈਨ ਕਰਕੇ ਵੀ ਤਾਂ ਇਸ ਦੇ ਸਾਰੇ ਕਾਗਜ਼ ਕੱਢੇ ਜਾ ਸਕਦੇ ਹਨ।
ਸਰਦਾਰ ਜੀ ਨੇ ਕਿਹਾ ਕਿ ਸਾਡਾ ਦੇਸ਼ ਚੰਦ ਤੱਕ ਪਹੁੰਚ ਗਿਆ ਪਰ ਅਜੇ ਤੱਕ ਸਾਡੇ ਕੋਲੋਂ ਸਕੈਨ ਕਰਕੇ ਆਰਸੀ ਤੱਕ ਤਾਂ ਕੱਢੀ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਆਧਾਰ ਕਾਰਡ ਬਣੇ ਹੋਏ ਹਨ ਤੇ ਸਭ ਦੇ ਫਿੰਗਰ ਪ੍ਰਿੰਟ ਸਰਕਾਰ ਕੋਲ ਹਨ। ਤੁਸੀਂ ਵਿਅਕਤੀ ਦਾ ਅੰਗੂਠਾ ਲਗਾ ਕੇ ਉਸ ਦੀ ਸਾਰੀ ਜਾਣਕਾਰੀ ਕੱਢ ਸਕਦੇ ਹੋ। ਉਨ੍ਹਾਂ ਕਿਹਾ ਕਿ ਟਰੈਫਿਕ ਚਲਾਨ ਦੇ ਨਾਮ 'ਤੇ ਇਹ ਸਰਕਾਰ ਦੇ ਫਾਲਤੂ ਦਾ ਪਖੰਡ ਹੈ ਪੈਸੇ ਇਕੱਠੇ ਕਰਨ ਦਾ। ਉਨ੍ਹਾਂ ਕਿਹਾ ਕਿ ਇਹ ਸਿਰਫ ਲੋਕਾਂ ਨੂੰ ਮੂਰਖ ਬਣਾ ਕੇ ਠੱਗਿਆ ਜਾ ਰਿਹਾ ਹੈ।