ਸੰਗਤ ਲਈ 20 ਡਾਲਰ ਫੀਸ ਇਕੱਠੀ ਕਰਨਗੇ ਇਹ ਲੋਕ

Thursday, Nov 07, 2019 - 05:02 PM (IST)

ਸੰਗਤ ਲਈ 20 ਡਾਲਰ ਫੀਸ ਇਕੱਠੀ ਕਰਨਗੇ ਇਹ ਲੋਕ

ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ 'ਤੇ ਕਰਤਾਰਪੁਰ ਸਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਹੋਣ ਜਾ ਰਹੇ ਹਨ। ਸਿੱਖ ਸੰਗਤ 'ਚ ਖੁਸ਼ੀ ਦੀ ਲਹਿਰ ਹੈ ਅਤੇ ਹਰ ਕੋਈ ਪਵਿੱਤਰ ਅਸਥਾਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੁੰਦਾ ਹੈ। ਦੋਵੇਂ ਸਰਕਾਰਾਂ ਪ੍ਰਕਾਸ਼ ਪੁਰਬ 'ਤੇ ਲਾਂਘਾ ਖੁੱਲ੍ਹਣ ਦਾ ਉਦਘਾਟਨ ਸਮਾਗਮ ਕਰਨ ਜਾ ਰਹੀਆਂ ਹਨ ਪਰ ਪਾਕਿਸਤਾਨ ਵਲੋਂ 20 ਡਾਲਰ ਫੀਸ ਰੱਖੀ ਗਈ ਹੈ। ਕਈ ਅਜਿਹੀ ਸੰਗਤ ਵੀ ਹੈ ਜੋ ਡਾਲਰ ਫੀਸ ਨਹੀਂ ਦੇ ਸਕਦੀ ਪਰ ਉਹ ਵੀ ਹੁਣ ਗੁਰੂ ਘਰ ਦੇ ਦਰਸ਼ਨ ਕਰ ਸਕਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ 'ਤੇ ਚੱਲ ਰਹੀ ਸੰਸਥਾ ਸੰਗਤ ਲਈ 20 ਡਾਲਰ ਫੀਸ ਇਕੱਠੀ ਕਰੇਗੀ। ਇਸ ਸੰਸਥਾ ਨੇ ਪ੍ਰਵਾਸੀ ਪੰਜਾਬੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

ਪਿਛਲੇ 10 ਸਾਲਾਂ ਤੋਂ ਇਹ ਲੋਕ ਪ੍ਰਕਾਸ਼ ਪੁਰਬ 'ਤੇ ਵੱਖ-ਵੱਖ ਥਾਵਾਂ 'ਤੇ ਡਿਸਪੈਂਸਰੀਆਂ ਅਤੇ ਮੈਡੀਕਲ ਕੈਂਪ ਵੀ ਲਗਾਉਂਦੇ ਆ ਰਹੇ ਹਨ। ਹੁਣ ਇਨ੍ਹਾਂ ਨੇ ਸੰਗਤ ਲਈ 20 ਡਾਲਰ ਫੀਸ ਇਕੱਠੀ ਕਰਨ ਦਾ ਬੀੜ੍ਹਾ ਚੁੱਕਿਆ ਹੈ। ਪਹਿਲੇ ਦੌਰ 'ਚ 100 ਲੋਕਾਂ ਦੀ ਫੀਸ ਇਕੱਠੀ ਕੀਤੀ ਜਾਵੇਗੀ। ਸੰਸਥਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਐੱਨ.ਆਰ.ਆਈਜ਼ ਦੇ ਸਹਿਯੋਗ ਨਾਲ ਇਸ ਸੇਵਾ ਨੂੰ ਜਾਰੀ ਰੱਖਣਗੇ।


author

Baljeet Kaur

Content Editor

Related News