ਘਰ ਦੇ ਭੇਤੀ ਨੇ ਬਣਾਈ ਸੀ ਸੇਲਜ਼ਮੈਨ ਤੋਂ ਲੱਖਾਂ ਰੁਪਏ ਲੁੱਟਣ ਦੀ ਯੋਜਨਾ, ਇੰਝ ਖੁਲ੍ਹਿਆ ਭੇਤ
Saturday, Dec 05, 2020 - 11:00 AM (IST)
ਅੰਮ੍ਰਿਤਸਰ (ਸੰਜੀਵ) : ਨੈਸ਼ਨਲ ਗਲਾਸ ਹਾਊਸ ਨਿਰਮਾ ਡਿਸਟ੍ਰਿਬਿਊਟਰ ਦੇ ਸੇਲਜ਼ਮੈਨ ਤੋਂ 16 ਲੱਖ ਰੁਪਏ ਲੁੱਟਣ ਵਾਲੇ ਗਿਰੋਹ ਦੇ ਮਾਸਟਰ ਮਾਈਂਡ ਅਵਿਨਾਸ਼ ਉਰਫ ਇਲੀ ਉਰਫ਼ ਅਲੀ ਵਾਸੀ ਡੈਮਗੰਜ਼ ਸਮੇਤ ਉਸਦੇ ਸਾਥੀ ਰਮਨ ਕੁਮਾਰ ਉਰਫ਼ ਰਮਨ ਅਤੇ ਰਾਜਾ ਟਸ਼ਨ ਉਰਫ਼ ਲਾਈਟ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੋਸ਼ੀਆਂ ਦੇ ਕਬਜ਼ੇ 'ਚੋਂ ਲੁੱਟੀ ਗਈ ਰਾਸ਼ੀ 'ਚੋਂ 13. 83 ਲੱਖ ਰੁਪਏ ਅਤੇ ਵਾਰਦਾਤ 'ਚ ਵਰਤੇ ਹਥਿਆਰ ਵੀ ਰਿਕਵਰ ਕਰ ਲਏ ਹਨ। ਇਹ ਖ਼ੁਲਾਸਾ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਡੀ. ਸੀ. ਸੀ. ਮੁਖਵਿੰਦਰ ਸਿੰਘ ਭੁੱਲਰ ਅਤੇ ਏ. ਡੀ. ਸੀ. ਪੀ . ਹਰਜੀਤ ਸਿੰਘ ਧਾਲੀਵਾਲ ਵੀ ਸਨ।
ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ
ਲੁੱਟ ਦੀ ਵਾਰਦਾਤ ਦਾ ਮਾਸਟਰਮਾਈਂਡ ਅਵਿਨਾਸ਼ ਉਰਫ਼ ਇਲੀ ਸੀ, ਜੋ 3 ਸਾਲਾਂ ਤੋਂ ਨੈਸ਼ਨਲ ਗਲਾਸ ਹਾਊਸ ਨਿਰਮਾ ਡਿਸਟ੍ਰਿਬਿਊਟਰ ਦੇ ਗੁਦਾਮ 'ਚ ਕੰਮ ਕਰ ਰਿਹਾ ਸੀ ਅਤੇ ਲੁੱਟ ਦਾ ਸ਼ਿਕਾਰ ਹੋਏ ਕੰਪਨੀ ਦੇ ਸੇਲਜ਼ਮੇਨ ਗੁਰਮੀਤ ਸਿੰਘ ਬਾਰੇ ਪੂਰੀ ਜਾਣਕਾਰੀ ਰੱਖਦਾ ਸੀ, ਜਿਸ ਨੇ ਆਪਣੇ ਸਾਥੀ ਰਮਨ ਕੁਮਾਰ ਰਾਹੀਂ ਉਸਦੀ ਰੈਕੀ ਕਰਵਾਈ ਅਤੇ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਹੈ।
ਇਹ ਵੀ ਪੜ੍ਹੋ : ਕੰਗਣਾ ਦੀਆਂ ਵਧੀਆਂ ਮੁਸ਼ਕਲਾਂ, ਮੋਗਾ ਦੇ ਐਡਵੋਕੇਟ ਨੇ ਭੇਜਿਆ ਕਾਨੂੰਨੀ ਨੋਟਿਸ
ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਅਵਿਨਾਸ਼ ਇਲੀ ਨੂੰ ਪਤਾ ਸੀ ਕਿ ਗੁਰਮੀਤ ਸਿੰਘ ਕੰਪਨੀ ਦੇ ਪੈਸੇ ਲੈ ਕੇ ਬੈਂਕ 'ਚ ਜਮ੍ਹਾ ਕਰਵਾਉਂਦਾ ਹੈ। ਦੋ ਦਿਨ ਦੀ ਕੁਲੈਕਸ਼ਨ ਬਾਰੇ ਉਸ ਨੂੰ ਪੂਰੀ ਜਾਣਕਾਰੀ ਸੀ ਅਤੇ ਉਸਨੂੰ ਰੈਕੀ ਕਰਵਾਉਣ ਉਪਰੰਤ ਆਪਣੇ ਦੋਵੇਂ ਸਾਥੀਆਂ ਰਮਨ ਕੁਮਾਰ ਅਤੇ ਰਾਜਾ ਟਸ਼ਨ ਨੂੰ ਜਾਣਕਾਰੀ ਦੇ ਦਿੱਤੀ । ਜਿਵੇਂ ਹੀ ਗੁਰਮੀਤ ਕੰਪਨੀ ਦਾ ਪੈਸਾ ਲੈ ਕੇ ਨਿਕਲਿਆ ਤਾਂ ਉਸਨੇ ਆਪਣੇ ਸਾਥੀਆਂ ਨੂੰ ਸੂਚਿਤ ਕਰ ਦਿੱਤਾ, ਜਿਨ੍ਹਾਂ ਨੇ ਗੁਰਮੀਤ ਦਾ ਪਿੱਛਾ ਕੀਤਾ ਅਤੇ ਉਸ ਤੋਂ ਸੁਲਤਾਨਵਿੰਡ ਰੋਡ 'ਤੇ ਦਾਤਰ ਦੀ ਨੋਕ 'ਤੇ 16 ਲੱਖ ਰੁਪਏ ਨਾਲ ਭਰਿਆ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ। ਇਸ ਤੋਂ ਬਾਅਦ ਦੋਸ਼ੀਆਂ ਨੇ ਇਹ ਰਾਸ਼ੀ ਆਪਸ ਵਿਚ ਵੰਡ ਲਈ, ਜਿਸ ਵਿਚ ਰਮਨ ਕੁਮਾਰ ਤੋਂ 8 ਲੱਖ, ਰਾਜਾ ਟਸ਼ਨ ਤੋਂ 3. 5 ਲੱਖ ਅਤੇ ਅਵਿਨਾਸ਼ ਇਲੀ ਤੋਂ 2. 33 ਲੱਖ ਰੁਪਏ ਰਿਕਵਰ ਕੀਤੇ ਗਏ, ਜਦਕਿ 2.