ਰੇਲਵੇ ''ਚ ਨੌਕਰੀ ਦੇ ਝਾਂਸੇ ''ਚ ਫਸਿਆ ਨੌਜਵਾਨ, ਲੱਖਾ ਦੀ ਠੱਗੀ ਦਾ ਸ਼ਿਕਾਰ

Thursday, Dec 12, 2019 - 05:12 PM (IST)

ਰੇਲਵੇ ''ਚ ਨੌਕਰੀ ਦੇ ਝਾਂਸੇ ''ਚ ਫਸਿਆ ਨੌਜਵਾਨ, ਲੱਖਾ ਦੀ ਠੱਗੀ ਦਾ ਸ਼ਿਕਾਰ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਰੋਜ਼ਗਾਰ ਦੇਣ ਦੀ ਆੜ 'ਚ ਇੱਕ ਹੋਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਵੀਗੋ ਐਪ ਜ਼ਰੀਏ ਕਮਲਪ੍ਰੀਤ ਕੌਰ ਨਾਂਅ ਦੀ ਮਹਿਲਾ ਨਾਲ ਮਿਲੇ, ਜਿਸ ਨੇ ਉਨ੍ਹਾਂ ਨੂੰ ਭਰੋਸੇ 'ਚ ਲਿਆ ਕਿ ਉਹ ਰੇਲਵੇ 'ਚ ਨੌਕਰੀ ਲਗਵਾਕੇ ਦੇਵੇਗੀ ਤੇ ਤਨਖਾਹ 20 ਹਜ਼ਾਰ ਮਿਲੇਗੀ। ਇਸ ਨੌਕਰੀ ਲਈ 1 ਲੱਖ 30 ਹਜ਼ਾਰ ਦੇਣੇ ਪੈਣਗੇ ਪਰ ਜਦੋ ਉਸਦੇ ਪਤੀ ਨੇ ਕੰਮ 'ਤੇ ਜਾਣਾ ਸ਼ੁਰੂ ਕੀਤਾ ਤੇ ਉਸਨੂੰ ਸਿਰਫ 6500 ਰੁਪਏ ਤਨਖਾਹ ਮਿਲੀ। ਇੰਨੇ ਪੈਸਿਆਂ ਨਾਲ ਉਨ੍ਹਾਂ ਦਾ ਗੁਜ਼ਾਰਾ ਨਹੀਂ ਸੀ ਚੱਲਦਾ। ਇਸ ਤੋਂ ਬਾਅਦ ਜਦੋਂ ਉਸ ਨੇ ਨੌਕਰੀ ਛੱਡਕੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਪੈਸੇ ਦੇਣ ਤੋਂ ਮੰਨਾ ਕਰ ਦਿੱਤਾ ਤੇ ਧਮਕਾਉਣ ਲੱਗੇ। ਇਸ ਦੇ ਰੋਸ ਵਜੋਂ ਅੱਜ ਪੀੜਤਾ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਤੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਸ ਕਮਿਸ਼ਨਰ ਵਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ।


author

Baljeet Kaur

Content Editor

Related News