ਫਿੱਕੀ ਫਲੋ : ਰਾਹੁਲ ਬੋਸ ਨੇ ਦਿੱਤੇ ਸਫਲਤਾ ਦੇ ਟਿਪਸ, ''ਜਿੱਤ'' ਲਈ ''ਹਾਰ'' ਵੀ ਜ਼ਰੂਰੀ

07/24/2019 3:32:50 PM

ਅੰਮ੍ਰਿਤਸਰ (ਸਫਰ, ਸੁਮਿਤ ਖੰਨਾ) : ਮੈਨੂੰ ਜਦੋਂ-ਜਦੋਂ ਸਮਾਂ ਮਿਲੇਗਾ, ਗੁਰੂ ਨਗਰੀ ਆਉਣਾ ਚਾਹਾਂਗਾ। ਮੈਂ ਇਸ ਤੋਂ ਪਹਿਲਾਂ ਅਟਾਰੀ ਬਾਰਡਰ 'ਤੇ ਦੋਸਤੀ ਅਤੇ ਮੁਹੱਬਤ ਦੀ ਦੁਆ ਕਰਨ ਅਤੇ ਦੋਵਾਂ ਮੁਲਕਾਂ 'ਚ ਦੋਸਤੀ ਦੀ ਮੋਮਬੱਤੀ ਜਗਾਉਣ ਦੇਸ਼ ਦੇ ਵੱਡੇ ਤੇ ਮਸ਼ਹੂਰ ਚਿਹਰਿਆਂ ਨਾਲ ਆਇਆ ਸੀ। ਜਦੋਂ ਮੈਂ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੀ ਵਾਰ ਦਰਸ਼ਨ ਕੀਤੇ ਤਾਂ ਦੇਖਦਾ ਹੀ ਰਹਿ ਗਿਆ।, ਜੋ ਸਕੂਨ ਮੈਨੂੰ ਮਿਲਿਆ ਉਸ ਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। 4-5 ਘੰਟੇ ਮੈਂ ਉਥੇ ਰਿਹਾ। ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਮਨ ਕਰ ਕੇ ਮੈਨੂੰ ਦਿਲੋਂ ਖੁਸ਼ੀ ਹੋਈ। ਮੈਂ ਸ਼ਹੀਦੀ ਖੂਹ ਦੇਖਦਾ ਰਿਹਾ, ਸੋਚਦਾ ਰਿਹਾ ਕਿ ਉਸ ਸਮੇਂ ਦਾ ਮੰਜ਼ਰ ਕੀ ਹੋਵੇਗਾ। ਮੈਂ ਅੱਧਾ ਪੰਜਾਬੀ ਹਾਂ ਅਤੇ ਅੱਧਾ ਬੰਗਾਲੀ। ਮੈਂ ਫਿੱਕੀ ਫਲੋ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਗੁਰੂ ਨਗਰੀ 'ਚ ਆਉਣ ਦਾ ਮੌਕਾ ਮੈਨੂੰ ਦਿੱਤਾ। ਇਹ ਕਹਿੰਦਿਆਂ ਬਾਲੀਵੁੱਡ ਸਟਾਰ ਰਾਹੁਲ ਬੋਸ ਨੇ ਜ਼ਿੰਦਗੀ 'ਚ ਜਿੱਤ ਲਈ ਹਾਰ ਨੂੰ ਵੀ ਜ਼ਰੂਰੀ ਦੱਸਦਿਆਂ ਕਈ ਪਹਿਲੂਆਂ 'ਤੇ ਖੁੱਲ੍ਹ ਕੇ ਗੱਲਾਂ ਕੀਤੀਆਂ। ਦੁਪਹਿਰ ਬਾਅਦ ਰਾਹੁਲ ਬੋਸ ਪਾਰਟੀਸ਼ੀਅਨ ਮਿਊਜ਼ੀਅਮ ਗਏ। ਜ਼ਿੰਦਗੀ ਦੇ 52 ਸਾਲ ਪੂਰੇ ਹੋਣ ਤੋਂ 4 ਦਿਨ ਪਹਿਲਾਂ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਅਰਦਾਸ ਵੀ ਕੀਤੀ।
PunjabKesari
ਰਾਹੁਲ ਬੋਸ ਫੈੱਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀਜ਼ (ਫਿੱਕੀ) ਦੀ ਮਹਿਲਾ ਸੰਗਠਨ (ਐੱਫ. ਐੱਲ. ਓ.) ਦੀ ਅੰਮ੍ਰਿਤਸਰ ਚੈਪਟਰ ਵੱਲੋਂ ਤਾਜ ਸਵਰਨ 'ਚ ਆਯੋਜਿਤ 'ਜ਼ਿੰਦਗੀ 'ਚ ਸਫਲਤਾ ਦੇ ਰਸਤੇ' 'ਤੇ ਆਪਣਾ ਲੈਕਚਰ ਦੇਣ ਆਏ ਸਨ। ਉਥੇ ਹੀ ਫਿੱਕੀ ਫਲੋ ਨਾਲ ਮਿਲ ਕੇ ਦੇਸ਼ ਭਰ ਵਿਚ 'ਨਾਰੀ ਸ਼ਕਤੀ' ਅਤੇ ਦੇਸ਼ ਭਗਤੀ ਦੀ 'ਲੋਅ' ਜਗਾਉਣ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਖਿਲਾਫ ਦੇਸ਼ ਨੂੰ ਇਕਜੁੱਟ ਕਰਨ ਅਤੇ ਸ਼ੁੱਧ ਪਾਣੀ, ਸ਼ੁੱਧ ਹਵਾ ਸਿਧਾਂਤ 'ਤੇ ਕੰਮ ਕਰਨ ਲਈ ਖਾਸ ਤੌਰ 'ਤੇ ਪੁੱਜੇ ਸਨ। ਇਸ ਦੌਰਾਨ ਫਿੱਕੀ ਫਲੋ ਨੇ ਇਕ ਅਜਿਹੀ 'ਸਵਦੇਸ਼ੀ ਐਪ' ਤਿਆਰ ਕਰਵਾਈ ਹੈ, ਜੋ ਦੇਸ਼ ਭਰ 'ਚ ਫਿੱਕੀ ਫਲੋ ਨਾਲ ਇਕ ਮੰਚ 'ਤੇ ਜੁੜੇਗੀ।
 

ਨਾਟਕ ਜ਼ਰੀਏ ਹੋਈ ਫਿਲਮਾਂ 'ਚ ਐਂਟਰੀ
ਇਸ ਦੌਰਾਨ ਰਾਹੁਲ ਬੋਸ ਨੇ ਆਪਣੀ ਜ਼ਿੰਦਗੀ ਦੇ ਕਈ ਰਾਜ਼ ਖੋਲ੍ਹੇ। ਕਹਿਣ ਲੱਗੇ ਕਿ ਮੈਨੂੰ ਟੁੱਟੀ-ਫੁੱਟੀ ਹਿੰਦੀ ਆਉਂਦੀ ਸੀ, ਅੰਗਰੇਜ਼ੀ ਬੋਲ ਲੈਂਦਾ ਸੀ। ਫਿਲਮਾਂ 'ਚ ਆਉਣ ਦਾ ਸ਼ੌਕ ਸੀ। ਨਾਟਕ ਜ਼ਰੀਏ ਫਿਲਮਾਂ 'ਚ ਐਂਟਰੀ ਹੋਈ। ਇਸ ਦੌਰਾਨ ਅੰਤਰਰਾਸ਼ਟਰੀ ਖੇਡ ਰਗਬੀ ਨਾਲ ਜੁੜਿਆ। ਫਿਲਮਾਂ ਵਿਚ ਕੰਮ ਕੀਤਾ। ਕਈ ਯਾਦਗਾਰ ਫਿਲਮਾਂ ਆਈਆਂ। 2 ਫਿਲਮਾਂ ਬਣਾਈਆਂ ਵੀ। 2 ਐੱਨ. ਜੀ. ਓ. ਚਲਾ ਰਿਹਾ ਹਾਂ। ਇਸ ਦੌਰਾਨ ਰਾਹੁਲ ਬੋਸ ਨੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਜੰਮ ਕੇ ਤਾੜੀਆਂ ਬਟੋਰੀਆਂ।
PunjabKesari
ਫਿੱਕੀ ਫਲੋ ਅੰਮ੍ਰਿਤਸਰ ਦੀ ਪ੍ਰਧਾਨ ਆਰੂਸ਼ੀ ਵਰਮਾ, ਮੀਤਾ ਮਹਿਰਾ (ਸੀਨੀਅਰ ਉਪ ਪ੍ਰਧਾਨ), ਮਨਜੋਤ ਢਿੱਲੋਂ (ਉਪ ਪ੍ਰਧਾਨ), ਸ਼ਿਖਾ ਸਰੀਨ (ਸਕੱਤਰ), ਹਿਮਾਨੀ ਅਰੋੜਾ (ਸੰਯੁਕਤ ਸਕੱਤਰ), ਡਾ. ਸਿਮਰਪ੍ਰੀਤ ਸੰਧੂ (ਖਜ਼ਾਨਚੀ) ਅਤੇ ਮੋਨਾ ਸਿੰਘ (ਸੰਯੁਕਤ ਖਜ਼ਾਨਚੀ) ਨੇ ਰਾਹੁਲ ਬੋਸ ਦੇ ਸਵਾਗਤ 'ਚ ਸ਼ਾਨਦਾਰ ਇੰਤਜ਼ਾਮ ਕੀਤਾ। ਇਸ ਮੌਕੇ ਦ੍ਰਿਸ਼ਟੀ ਖੁਰਾਣਾ, ਰਿਮੀ ਸੋਬਤੀ, ਡਾ. ਸੋਨਾਲੀ ਕੀਮਤਕਾਰ, ਮੀਨੂ ਅਰੋੜਾ, ਪ੍ਰੇਰਣਾ ਖੰਨਾ, ਗੁਨੀਤ ਅੰਜੂ, ਪੂਨਮ ਦੇ ਨਾਲ-ਨਾਲ ਸ਼ਹਿਰ ਦੇ ਮਸ਼ਹੂਰ ਘਰਾਣਿਆਂ ਤੋਂ ਔਰਤਾਂ ਮੌਜੂਦ ਸਨ। ਸੁਮਿਤ ਤਨੇਜਾ (ਤਾਜ ਸਵਰਨ) ਤੇ ਖੁਰਾਣਾ ਜਿਊਲਰੀ ਹਾਊਸ ਅਤੇ ਹੋਰਨਾਂ ਨੂੰ ਮੰਚ ਤੋਂ ਸਨਮਾਨਿਤ ਕੀਤਾ ਗਿਆ। ਰਾਹੁਲ ਬੋਸ ਨੂੰ ਫਿੱਕੀ ਫਲੋ ਦੀ ਅੰਮ੍ਰਿਤਸਰ ਪ੍ਰਧਾਨ ਆਰੂਸ਼ੀ ਵਰਮਾ ਨੇ ਜਦੋਂ ਰਗਬੀ ਦਿੱਤੀ ਤਾਂ ਉਸ ਦੇ ਚਿਹਰੇ 'ਤੇ ਖੁਸ਼ੀ ਦੇਖਦੇ ਹੀ ਬਣਦੀ ਸੀ। ਇਸ ਦੌਰਾਨ ਅੰਗਦ ਸ਼੍ਰੀਵਾਸਤਵ ਵੀ ਮੌਜੂਦ ਸੀ।


Baljeet Kaur

Content Editor

Related News