ਅੰਮ੍ਰਿਤਸਰ ''ਚ ਤਰੁਣ ਚੁੱਘ ਦਾ ਬਸਪਾ ਵਲੋਂ ਜ਼ਬਰਦਸਤ ਵਿਰੋਧ, ਸਥਿਤੀ ਬਣੀ ਤਣਾਅਪੂਰਨ
Sunday, Oct 25, 2020 - 05:48 PM (IST)
ਅੰਮ੍ਰਿਤਸਰ (ਸੁਮਿਤ ਖੰਨਾ): ਭਾਜਪਾ ਅਤੇ ਬਹੁਜਨ ਸਮਾਜ ਪਾਰਟੀ 'ਚ ਟਕਰਾਅ ਹੁਣ ਪੂਰੇ ਪੰਜਾਬ 'ਚ ਬਦਲਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਅੰਮ੍ਰਿਤਸਰ 'ਚ ਅੱਜ ਕੇਂਦਰੀ ਭਾਜਪਾ ਨੇਤਾ ਤਰੁਣ ਚੁੱਘ ਦਾ ਵਿਰੋਧ ਹੋਇਆ ਜਦੋਂ ਭਾਜਪਾ ਨੇਤਾ ਤਰੁਣ ਚੁੱਘ ਭੀਮ ਰਾਵ ਅੰਬੇਡਕਰ ਦੀ ਮੂਰਤੀ ਦੇ ਉੱਪਰ ਫੁੱਲ ਚੜ੍ਹਾਉਣ ਗਏ ਤਾਂ ਬਸਪਾ ਕਾਰਜਕਰਤਾ ਉਨ੍ਹਾਂ ਦੇ ਵਿਰੋਧ 'ਚ ਨਜ਼ਰ ਆਏ।
ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਅੱਜ ਵੀ ਹੁੰਦੀ ਹੈ ਇਸ ਪ੍ਰਾਚੀਨ ਸ੍ਰੀ ਰਾਮ ਮੰਦਰ 'ਚ 'ਰਾਵਣ' ਦੇ ਪੱਕੇ ਬੁੱਤ ਦੀ ਪੂਜਾ
ਇਸ 'ਚ ਪੁਲਸ ਵਲੋਂ ਉਨ੍ਹਾਂ ਨੂੰ ਪਿੱਛੇ ਕੀਤਾ ਗਿਆ, ਜਿਸ ਦੇ ਬਾਅਦ ਫੁੱਲ ਭਾਜਪਾ ਵਲੋਂ ਚੜ੍ਹਾਏ ਗਏ। ਇਸ ਮੌਕੇ ਬਸਪਾ ਦਾ ਕਹਿਣਾ ਹੈ ਕਿ ਅੱਜ ਮੋਦੀ ਸਰਕਾਰ ਦੇ ਹੱਥ ਖੂਨ ਨਾਲ ਰੰਗੇ ਹਨ ਅਤੇ ਉਹ ਅੰਬੇਡਕਰ ਜੀ ਦੀ ਮੂਰਤੀ ਨੂੰ ਹੱਥ ਨਹੀਂ ਲਗਾਉਣ ਦੇਣਗੇ। ਨਾਲ ਹੀ ਭਾਜਪਾ ਨੇਤਾ ਤਰੁਣ ਚੁੱਘ ਦਾ ਕਹਿਣਾ ਹੈ ਕਿ ਅੰਬੇਡਕਰ ਜੀ ਨੂੰ ਸਾਰੇ ਲੋਕ ਮੰਨਦੇ ਹਨ ਅਤੇ ਇਹ ਸਭ ਦਾ ਅਧਿਕਾਰ ਹੈ।
ਇਹ ਵੀ ਪੜ੍ਹੋ: ਰਾਣਾ ਸਿੱਧੂ ਦੇ ਕਤਲ ਮਾਮਲੇ 'ਚ ਗੈਂਗਸਟਰਾਂ ਦੇ ਖੁੱਲ੍ਹਣਗੇ ਕੱਚੇ-ਚਿੱਠੇ, ਪੁਲਸ ਇਨ੍ਹਾਂ ਪਹਿਲੂਆਂ ਤੋਂ ਕਰੇਗੀ ਤਫ਼ਤੀਸ਼