550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਕੇ ਸੋਮਵਾਰ ਤੋਂ ਹੋਣਗੇ ਜਾਰੀ
Sunday, Jan 06, 2019 - 09:29 AM (IST)

ਅੰਮ੍ਰਿਤਸਰ (ਬਿਊਰੋ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ 7 ਜਨਵਰੀ ਤੋਂ ਸ਼ਰਧਾਲੂ ਐੱਸ.ਜੀ.ਪੀ.ਸੀ. ਦੇ ਦਫਤਰ ਸਥਿਤ ਧਰਮ ਪ੍ਰਚਾਰ ਕਮੇਟੀ ਤੋਂ ਹਾਸਲ ਕਰ ਸਕਣਗੇ। ਐੱਸ.ਜੀ.ਪੀ.ਸੀ . ਦੇ ਮੁੱਖ ਸਰੱਕਰ ਡਾ. ਰੂਪ ਸਿੰਘ ਦਾ ਕਹਿਣਾ ਹੈ ਕਿ ਜਿਥੇ ਇਹ ਸਿੱਕੇ ਸੋਨੇ ਤੇ ਚਾਂਦੀ ਦੇ ਉਥੇ ਹੀ ਇਨ੍ਹਾਂ ਦੀ ਕੀਮਤ ਬਜ਼ਾਰ ਮੁਲ ਮੁਤਾਬਕ ਘੱਟ ਦੀ ਵੱਧਦੀ ਰਹੇਗੀ।
ਦੱਸ ਦੇਈਏ ਕਿ ਐੱਸ.ਜੀ.ਪੀ.ਸੀ. ਕਮੇਟੀ ਵਲੋਂ ਸੋਨੇ ਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਸ਼ਰਧਾਲੂ ਯਾਦਗਾਰ ਵਜੋਂ ਆਪਣੇ ਕੋਲ ਸੰਭਾਲ ਕੇ ਰੱਖ ਸਕਣਗੇ