ਔਜਲਾ ਨੇ ਪੋਲਿੰਗ ਬੂਥ ਦਾ ਲਿਆ ਜਾਇਜ਼ਾ
Wednesday, May 22, 2019 - 02:10 PM (IST)

ਅੰਮ੍ਰਿਤਸਰ (ਸਤਨਾਮ) : ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਸ਼ਹੂਰਾ 'ਚ ਪੋਲਿੰਗ ਬੂਥ ਨੰਬਰ 123 'ਚ ਅੱਜ ਦੁਬਾਰਾ ਤੋਂ ਵੋਟਾਂ ਪੈ ਰਹੀਆਂ। ਜਿਸ ਦਾ ਕਾਂਗਰਸੀ ਉਮੀਦਵਾਰ ਗੁਰਜੀਤ ,ਿੰਘ ਔਜਲਾ ਨੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ।
ਦੱਸ ਦੇਈਏ ਕਿ ਇਸ ਪੋਲਿੰਗ ਸਟੇਸ਼ਨ 'ਤੇ ਲੱਗੇ ਕੈਮਰੇ 'ਚ ਸਾਹਮਣੇ ਆਇਆ ਸੀ ਕਿ ਇਸ ਬੂਥ 'ਚ ਚੋਣ ਪ੍ਰਕਿਰਿਆ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਵਲੋਂ ਇਸ ਸਾਰੇ ਮਸਲੇ ਨੂੰ ਚੋਣ ਕਮਿਸ਼ਨ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਬੂਥ ਨੰਬਰ 123 ਦੀਆਂ ਵੋਟਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਜਿਸ ਤੋਂ ਅੱਜ ਦੁਬਾਰਾ ਵੋਟਿੰਗ ਕਰਵਾਈ ਜਾ ਰਹੀ ਹੈ।