ਸੇਰ ਨੂੰ ਟੱਕਰਿਆ ਸਵਾ ਸੇਰ, ਲਾਈਨਮੈਨ ਦੇ ਚਲਾਨ ਦਾ ਬਦਲਾ, ਥਾਣੇ ਦੀ ਬਿਜਲੀ ਕੱਟ ਕੇ ਕੀਤਾ 1.45 ਲੱਖ ਜੁਰਮਾਨਾ
Friday, Jul 10, 2020 - 12:22 PM (IST)
ਅੰਮ੍ਰਿਤਸਰ : ਅੰਮ੍ਰਿਤਸਰ 'ਚ ਪੁਲਸ ਨੂੰ ਇਕ ਲਾਈਨਮੈਨ ਦਾ 500 ਰੁਪਏ ਦਾ ਚਲਾਨ ਕੱਟਣਾ ਮਹਿੰਗਾ ਪੈ ਗਿਆ। ਬੇਨਤੀ ਕਰਨ ਦੇ ਬਾਵਜੂਦ ਵੀ ਜਦੋਂ ਮੌਜੂਦਾਂ ਐੱਸ.ਐੱਚ.ਓ. ਨੇ ਨਹੀਂ ਸੁਣੀ ਤਾਂ ਲਾਈਨਮੈਨ ਨੇ ਆਪਣੇ ਅਧਿਕਾਰੀ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਉਪਰੰਤ ਥਾਣੇ ਪਹੁੰਚ ਕੇ ਬਿਜਲੀ ਦਾ ਕੁੰਡੀ ਕਨੈਕਸ਼ਨ ਕੱਟ ਦਿੱਤਾ ਅਤੇ 1.45 ਲੱਖ ਦਾ ਜ਼ੁਰਮਾਨਾ ਠੋਕ ਦਿੱਤਾ।
ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ
ਜਾਣਕਾਰੀ ਮੁਤਾਬਕ ਕੋਟ ਖਾਲਸਾ ਥਾਣਾ ਮੁਖੀ ਵਲੋਂ ਚੌਕ 'ਚ ਨਾਕਾ ਲਗਾਇਆ ਗਿਆ ਸੀ। ਇਸੇ ਦੌਰਾਨ ਖੰਡਵਾਲਾ ਬਿਜਲੀ ਘਰ ਦੇ ਜੇ.ਈ. ਸਰਬਜੀਤ ਸਿੰਘ ਇਕ ਇਲਾਕੇ ਦੀ ਬਿਜਲੀ ਚਾਲੂ ਕਰਵਾ ਕੇ ਲਾਈਨਮੈਨ ਅਮਰਜੀਤ ਸਿੰਘ ਨਾਲ ਜਾ ਰਿਹਾ ਸੀ। ਇਸੇ ਦੌਰਾਨ ਪੁਲਸ ਮੁਲਾਜ਼ਮਾਂ ਨੇ ਮਾਸਕ ਨਾ ਪਹਿਨਣ 'ਤੇ ਲਾਈਨਮੈਨ ਸਿੰਘ ਨੂੰ ਰੋਕਿਆ ਤੇ 500 ਦਾ ਚਲਾਨ ਕੱਟ ਦਿੱਤਾ। ਇਸ ਤੋਂ ਬਾਅਦ ਜੇ.ਈ. ਨੇ ਇਸ ਦੀ ਜਾਣਕਾਰੀ ਐੱਸ.ਡੀ.ਓ. ਧਰਮਿੰਦਰ ਸਿੰਘ ਨੂੰ ਦਿੱਤੀ। ਐੱਸ.ਡੀ.ਓ. ਨੇ ਵੀਰਵਾਰ ਸਵੇਰੇ ਥਾਣਾ ਕੋਟ ਖਾਲਸਾ 'ਚ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਥਾਣੇ 'ਚ ਟਿਊਵੈੱਲ ਨੂੰ ਚਲਾਉਣ ਲਈ ਟ੍ਰਾਂਸਫਾਰਮਰ ਦੀ ਤਾਰ 'ਤੇ ਕੁੰਡੀ ਲਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਇਸ ਕੁੰਡੀ ਕਨੈਕਸ਼ਨ ਨਾਲ ਥਾਣੇ 'ਚ ਲੱਗੇ ਦੋ ਏ.ਸੀ., ਪੱਖੇ, ਬਲੱਬ, ਹੀਟਰ, ਕੰਪਿਊਟਰ ਸਿਸਟਮ ਚਲ ਰਹੇ ਸਨ। ਐੱਸ.ਡੀ.ਓ. ਦੇ ਆਦੇਸ਼ 'ਤੇ ਕਾਮਿਆਂ ਨੇ ਕਨੈਕਸ਼ਨ ਉਤਾਰ ਦਿੱਤਾ। ਇਸ ਤੋਂ ਬਾਅਦ ਐੱਸ.ਐੱਚ.ਓ. ਨੇ ਬਿਜਲੀ ਚੋਰੀ ਕਰਨ 'ਤੇ ਐੱਸ.ਐੱਚ.ਓ. 'ਤੇ ਇਕ ਲੱਖ 45 ਹਜ਼ਾਰ ਰੁਪਏ ਦਾ ਜ਼ੁਰਮਾਨਾ ਕਰ ਦਿੱਤਾ। ਐੱਸ.ਐੱਚ.ਓ ਦਾ ਕਹਿਣਾ ਸੀ ਕਿ ਜੇਕਰ ਪੁਲਸ ਮੁਲਾਜ਼ਮ ਆਪਣੀ ਡਿਊਟੀ ਕਰਦੇ ਹਨ ਤਾਂ ਉਹ ਵੀ ਆਪਣੇ ਡਿਊਟੀ ਕਰਦੇ ਹਨ।
ਇਹ ਵੀ ਪੜ੍ਹੋਂ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਜ਼ਿੰਦਗੀ ਸਾਥ ਛੱਡ ਗਈ ਪਰ ਹੱਥ 'ਚ ਹੀ ਰਹਿ ਗਈ ਸਰਿੰਜ