ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਰੂਹਾਨੀ ਰੰਗ ''ਚ ਰੰਗਿਆ ਅੰਮ੍ਰਿਤਸਰ (ਤਸਵੀਰਾਂ)
Monday, Nov 11, 2019 - 05:40 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਗਰੀ ਅੰਮ੍ਰਿਤਸਰ 'ਚ 550ਵੇਂ ਪ੍ਰਕਾਸ਼ ਨੂੰ ਸਮਰਪਿਤ ਬਾਬਾ ਨਾਨਕ ਜੀ ਦੇ ਜੀਵਨ 'ਤੇ ਅਧਾਰਿਕ ਇਕ ਵਿਸ਼ੇਸ਼ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ।
ਇਸ ਸ਼ੋਅ ਨੂੰ ਜਗ ਚਾਨਣ ਹੋਇਆ ਦਾ ਨਾਂ ਦਿੱਤਾ ਗਿਆ। 5 ਦਿਨ ਤੱਕ ਚੱਲਣ ਵਾਲੇ ਇਸ ਲਾਈਟ ਐਂਡ ਸਾਊਂਡ ਸ਼ੋਅ 'ਚ ਕਈ ਲੋਕਾਂ ਨੇ ਸ਼ਿਰਕਤ ਕੀਤੀ ਤੇ ਬਾਬਾ ਜੀ ਜੀਵਨੀ ਬਾਰੇ ਜਾਣਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਡੀ.ਸੀ. ਸ਼ਿਵਦੁਲਾਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਸ਼ੋਅ ਨੂੰ ਜ਼ਰੂਰ ਦੇਖਣ ਤਾਂ ਜੋ ਉਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਗਰੂਕ ਹੋ ਸਕਣ।