ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾ ਆਮੋ-ਸਾਹਮਣੇ (ਵੀਡੀਓ)

Sunday, Jun 10, 2018 - 01:56 PM (IST)

ਅੰਮ੍ਰਿਤਸਰ (ਬਿਊਰੋ) : ਅੰਮ੍ਰਿਤਸਰ ਦੇ ਪਿੰਡ ਬੱਲਾ ਵਿਖੇ ਜ਼ਮੀਨੀ ਝਗੜੇ ਲੈ ਕੇ ਦੋ ਗੁੱਟਾਂ ਆਮੋ-ਸਾਹਮਣੇ ਹੋ ਗਏ ਹਨ। ਜਾਣਕਾਰੀ ਮੁਤਾਬਕ ਪਿੰਡ ਦੇ ਇਕ ਕਿਸਾਨ ਸੁਰਿੰਦਰ ਅਮੋਲਕ ਸਿੰਘ ਵਲੋਂ ਦੂਜੇ ਗੁੱਟ ਦੇ ਸੁਰਜੀਤ ਸਿੰਘ ਨਾਂ ਦੇ ਵਿਅਕਤੀ 'ਤੇ ਦੋਸ਼ ਲਗਾਏ ਗਏ ਹਨ ਕਿ ਗਲਤ ਤਰੀਕੇ ਨਾਲ ਨਿਸ਼ਾਨਦੇਹੀ ਕਰਵਾਉਂਦੇ ਹੋਏ ਉਨ੍ਹਾਂ ਦੇ ਰਸਤੇ ਨੂੰ ਹਟਵਾ ਕੇ ਜ਼ਬਰਨ ਆਪਣੀ ਜ਼ਮੀਨ 'ਚ ਸ਼ਾਮਲ ਕੀਤਾ ਗਿਆ ਹੈ। ਇਸ ਮਾਮਲੇ ਦੇ ਜਦਕਿ ਸਟੇਅ ਆਰਡਰ ਉਨ੍ਹਾਂ ਕੋਲ ਮੌਜੂਦ ਸਨ ਪਰ ਇਸ ਦੇ ਬਾਵਜੂਦ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਅਮੋਲਕ ਸਿੰਘ ਦੇ ਰਸਤੇ ਵਾਲੀ ਜ਼ਮੀਨ ਨੂੰ ਸੁਰਜੀਤ ਸਿੰਘ ਤੇ ਉਸ ਦੇ ਸਾਥੀਆਂ ਨੇ ਗੁੰਡਾਗਰਦੀ ਦਿਖਾਉਂਦੇ ਹੋਏ ਆਪਣੀ ਜ਼ਮੀਨ 'ਚ ਰਲਾ ਲਿਆ। 
ਜਦਕਿ ਇਸ ਸਬੰਧੀ ਦੂਜੀ ਧਿਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ। ਉਨ੍ਹਾਂ ਦੇ ਮੁਤਾਬਕ ਉਨ੍ਹਾਂ ਨੇ ਸਿਰਫ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਲਈ ਹੈ ਤੇ ਅਮੋਲਕ ਸਿੰਘ ਵਲੋਂ ਲਗਾਇਆ ਜਾ ਰਿਹਾ ਦੋਸ਼ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਤੇ ਝੂਠਾ ਹੈ। ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਦੋਵੇਂ ਧਿਰਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਰਹੇ ਹਨ।


Related News