ਲੁਧਿਆਣਾ ''ਚ ਪਟਾਕਿਆਂ ਨੂੰ ਲੈ ਕੇ ਜਾਰੀ ਹੋਏ ਸਖ਼ਤ ਹੁਕਮ
Sunday, Oct 06, 2024 - 06:07 PM (IST)
ਲੁਧਿਆਣਾ (ਰਾਜ)- ਦੀਵਾਲੀ ਨੂੰ ਹੁਣ ਸਿਰਫ ਮਹੀਨਾ ਰਹਿ ਗਿਆ ਹੈ। ਪਟਾਕਾ ਮੰਡੀ ਲਈ ਪੁਲਸ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਸਿਰਫ 6 ਸਾਈਟਾਂ ’ਤੇ ਹੀ ਮੰਡੀ ਲੱਗੇਗੀ ਅਤੇ 10 ਦਿਨ ਹੀ ਕਾਰੋਬਾਰੀ ਪਟਾਕੇ ਵੇਚ ਸਕਣਗੇ। ਡੀ. ਸੀ. ਪੀ. ਹੈੱਡ ਕੁਆਰਟਰ ਜਸਕਿਰਨਜੀਤ ਸਿੰਘ ਤੇਜਾ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ’ਚ ਦੱਸਿਆ ਗਿਆ ਹੈ ਕਿ ਇਸ ਸਾਲ ਵੀ ਆਰਜ਼ੀ ਤੌਰ ’ਤੇ ਪਟਾਕਾ ਕਾਰੋਬਾਰੀਆਂ ਨੂੰ ਲਾਇਸੈਂਸ ਜਾਰੀ ਕੀਤੇ ਜਾਣਗੇ। ਇਸ ਵਾਰ 7 ਤੋਂ 9 ਅਕਤੂਬਰ ਤੱਕ ਸਵੇਰ 10 ਤੋਂ ਸ਼ਾਮ 4 ਵਜੇ ਤੱਕ ਫਾਰਮ ਦਿੱਤੇ ਜਾਣਗੇ, ਜਿਸ ਤੋਂ ਅਗਲੇ ਦਿਨ 10 ਤੋਂ 12 ਅਕਤੂਬਰ ਤੱਕ ਫਾਰਮ ਜਮ੍ਹਾ ਕਰਵਾਉਣ ਦੀ ਤਰੀਕ ਰੱਖੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ! ਜਾਂਚ ਲਈ ਬਣੀ ਕਮੇਟੀ
ਪੁਲਸ ਮੁਤਾਬਕ 17 ਅਕਤੂਬਰ ਨੂੰ ਲਿਸਟ ਜਾਰੀ ਕੀਤੀ ਜਾਵੇਗੀ ਅਤੇ 18 ਅਕਤੂਬਰ ਸਵੇਰ ਸਾਢੇ 11 ਵਜੇ ਬੱਚਤ ਭਵਨ ’ਚ ਡਰਾਅ ਕੱਢਿਆ ਜਾਵੇਗਾ, ਜਿਸ ਤੋਂ ਅਗਲੇ ਦਿਨ 19 ਤੇ 20 ਅਕਤੂਬਰ ਨੂੰ ਦੁਕਾਨਦਾਰ ਦੁਕਾਨ ਤਿਆਰ ਕਰਵਾਉਣਗੇ ਅਤੇ 21 ਅਕਤੂਬਰ ਤੋਂ ਦੀਵਾਲੀ ਤੱਕ ਪਟਾਕੇ ਵੇਚਣ ਦੀ ਇਜਾਜ਼ਤ ਹੋਵੇਗੀ। ਪੁਲਸ ਮੁਤਾਬਕ ਇਸ ਵਾਰ ਪਟਾਕਾ ਕਾਰੋਬਾਰੀਆਂ ਨੂੰ ਕੁਝ ਹਦਾਇਤਾਂ ਹੋਰ ਜਾਰੀ ਕੀਤੀਆਂ ਜਾ ਰਹੀਆਂ ਹਨ। ਜੇਕਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਕੋਈ ਨਵੇਂ ਹੁਕਮ ਜਾਰੀ ਕੀਤੇ ਜਾਂਦੇ ਹਨ ਤਾਂ ਉਨ੍ਹਾਂ ’ਤੇ ਅਮਲ ਕੀਤਾ ਜਾਵੇਗਾ।
ਇਨ੍ਹਾਂ 6 ਸਾਈਟਾਂ ’ਤੇ ਲੱਗੇਗੀ ਪਟਾਕਾ ਮੰਡੀ
ਪੁਲਸ ਵੱਲੋਂ ਜਾਰੀ ਹੁਕਮਾਂ ’ਚ ਦੱਸਿਆ ਗਿਆ ਹੈ ਕਿ ਇਸ ਵਾਰ ਸਿਰਫ 6 ਥਾਵਾਂ ’ਤੇ ਹੀ ਪਟਾਕਾ ਮੰਡੀ ਲੱਗੇਗੀ, ਜਿਸ ’ਚ ਪਟਾਕਾ ਹੋਲਸੇਲ ਮਾਰਕੀਟ ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ ’ਚ ਲਾਈ ਜਾਵੇਗੀ। ਇਸ ਤੋਂ ਇਲਾਵਾ ਮਾਡਲ ਟਾਊਨ ਐਕਸਟੈਂਸ਼ਨ, ਦੁੱਗਰੀ ਪੁਲਸ ਸਟੇਸ਼ਨ ਦੇ ਸਾਹਮਣੇ ਪਲਾਟ ’ਚ, ਚੰਡੀਗੜ੍ਹ ਰੋਡ ਸਥਿਤ ਵਰਧਮਾਨ ਮਿੱਲ ਦੇ ਸਾਹਮਣੇ ਗਲਾਡਾ ਗਰਾਊਂਡ, ਹੰਬੜਾਂ ਰੋਡ ਹੈਬੋਵਾਲ ਦੀ ਚਾਰਾ ਮੰਡੀ ਅਤੇ ਲੋਧੀ ਕਲੱਬ ਦੇ ਨੇੜੇ ਲਾਈ ਜਾਵੇਗੀ, ਜਿਸ ਲਈ ਪੂਰੀ ਪਲਾਨਿੰਗ ਅਤੇ ਪੂਰੀ ਤਿਆਰੀ ਕਰ ਲਈ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8