ਦੋ ਮਹੀਨਿਆਂ ਲਈ ਬੰਦ ਹੋਇਆ ਜਲਿਆਂਵਾਲਾ ਬਾਗ, ਜਾਣੋ ਵਜ੍ਹਾ

Saturday, Feb 15, 2020 - 06:40 PM (IST)

ਦੋ ਮਹੀਨਿਆਂ ਲਈ ਬੰਦ ਹੋਇਆ ਜਲਿਆਂਵਾਲਾ ਬਾਗ, ਜਾਣੋ ਵਜ੍ਹਾ

ਅੰਮ੍ਰਿਤਸਰ (ਸੁਮਿਤ ਖੰਨਾ) : ਜਲਿਆਂਵਾਲਾ ਬਾਗ 'ਚ ਕੇਂਦਰ ਸਰਕਾਰ ਵਲੋਂ ਦੋ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਜਲਿਆਂਵਾਲਾ ਬਾਗ 'ਚ ਨਵੀਨਕਰਨ ਹੋਣ ਕਾਰਨ ਇਸ ਨੂੰ 15 ਫਰਵਰੀ ਤੋਂ ਲੈ ਕੇ 12 ਅਪ੍ਰੈਲ ਤੱਕ ਬੰਦ ਕੀਤਾ ਗਿਆ ਹੈ। ਬਾਗ ਨੂੰ ਬੰਦ ਕਰਨ ਦਾ ਮੁੱਖ ਕਾਰਨ ਕੰਮ ਨੂੰ ਤੇਜ਼ੀ ਨਾਲ ਕਰਨਾ ਹੈ। ਇਸ ਸਬੰਧੀ ਇਤਿਹਾਸਕ ਗਲੀ ਦੇ ਬਾਹਰ ਨੋਟਿਸ ਬੋਰਡ ਵੀ ਲਗਾ ਦਿੱਤਾ ਗਿਆ ਹੈ।

PunjabKesariਦੂਜੇ ਪਾਸੇ ਇਸ ਬੋਰਡ ਦੇ ਲੱਗਣ ਤੋਂ ਬਾਅਦ ਸੈਲਾਨੀਆਂ'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਰਅਸਲ, ਇਸ ਦੇ ਸਾਕੇ ਦੇ 100 ਵਰ੍ਹੇ ਪੂਰੇ ਹੋਣ ਦੇ ਨਾਲ ਇਸ 'ਤੇ 20 ਕਰੋੜ ਰੁਪਏ ਖਰਚ ਕੀਤਾ ਜਾਣਾ ਹੈ, ਜਿਸ ਨਾਲ ਇਸ ਦਾ ਸੁੰਦਰੀਕਰਨ ਕੀਤਾ ਜਾਵੇਗਾ।


author

Baljeet Kaur

Content Editor

Related News