ਮੁੜ ਵਸ ਨਾ ਸਕੀ ਉਜੜੀ ਜਹਾਜ਼ਗੜ੍ਹ ਪਟਾਕਾ ਮਾਰਕੀਟ! ਦਰ-ਦਰ ਠੋਕਰਾਂ ਖਾਣ ਨੂੰ ਮਜਬੂਰ ਪਟਾਕਾ ਵਪਾਰੀ

Monday, Oct 25, 2021 - 10:13 AM (IST)

ਮੁੜ ਵਸ ਨਾ ਸਕੀ ਉਜੜੀ ਜਹਾਜ਼ਗੜ੍ਹ ਪਟਾਕਾ ਮਾਰਕੀਟ! ਦਰ-ਦਰ ਠੋਕਰਾਂ ਖਾਣ ਨੂੰ ਮਜਬੂਰ ਪਟਾਕਾ ਵਪਾਰੀ

ਅੰਮ੍ਰਿਤਸਰ (ਨੀਰਜ) - ਸਾਲ 1999 ’ਚ ਆਈ. ਡੀ. ਐੱਚ. ਮਾਰਕੀਟ ’ਚ ਅੱਗਣ ਲੱਗਣ ਤੋਂ ਬਾਅਦ ਪ੍ਰਸ਼ਾਸਨ ਨੇ ਨਗਰ ਸੁਧਾਰ ਟਰੱਸਟ ਦੀ ਮਦਦ ਨਾਲ ਪਟਾਕਾ ਵਪਾਰੀਆਂ ਨੂੰ ਜਹਾਜ਼ਗੜ੍ਹ ’ਚ ਦੁਕਾਨਾਂ ਅਲਾਟ ਕਰ ਦਿੱਤੀਆਂ ਅਤੇ ਭਰੋਸਾ ਵੀ ਦਿੱਤਾ ਗਿਆ ਕਿ ਇਥੇ ਪਟਾਕਾ ਮਾਰਕੀਟ ਲਗਾ ਸਕਦੇ ਹਨ। ਕਈ ਸਾਲਾਂ ਤੱਕ ਇਥੇ ਮਾਰਕੀਟ ਸੱਜਦੀ ਵੀ ਰਹੀ ਪਰ ਇਕ ਵਾਰ ਅਜਿਹੀ ਉਜੜੀ, ਦੁਬਾਰਾ ਵੱਸ ਹੀ ਨਹੀਂ ਸਕੀ। ਇਕ ਟਰਾਂਸਪੋਰਟਰ ਵੱਲੋਂ ਹਾਈਕੋਰਟ ’ਚ ਅਪੀਲ ਦਰਜ ਕੀਤੇ ਜਾਣ ਤੋਂ ਬਾਅਦ ਅਦਾਲਤ ਵੱਲੋਂ ਹੁਕਮ ਦਿੱਤੇ ਗਏ ਕਿ ਕਿਸੇ ਸੁਰੱਖਿਅਤ ਸਥਾਨ ’ਤੇ ਪਟਾਕਾ ਮਾਰਕੀਟ ਲਗਾਉਣ ਲਈ ਪ੍ਰਸ਼ਾਸਨ ਜ਼ਮੀਨ ਅਲਾਟ ਕਰੇ।

ਪੜ੍ਹੋ ਇਹ ਵੀ ਖ਼ਬਰ - ਨਵਜੋਤ ਕੌਰ ਦਾ ਕੈਪਟਨ ’ਤੇ ਸ਼ਬਦੀ ਹਮਲਾ, ਕਿਹਾ ‘ਅਫਸਰਾਂ ਤੋਂ ਪੈਸੇ ਲੈ ਅਰੂਸਾ ਨੂੰ ਦਿੰਦੇ ਸੀ ਤੋਹਫ਼ੇ’

ਅਪੀਲ ਦੇ ਬਾਵਜੂਦ ਅੱਜ ਤੱਕ ਨਾ ਤਾਂ ਪ੍ਰਸ਼ਾਸਨ ਪਟਾਕਾ ਵਪਾਰੀਆਂ ਨੂੰ ਜ਼ਮੀਨ ਅਲਾਟ ਕਰ ਸਕੀ ਹੈ ਅਤੇ ਨਾ ਹੀ ਮਾਰਕੀਟ ਵੱਸ ਸਕੀ ਹੈ ਉਪਰੋਂ ਸੁਪ੍ਰੀਮ ਕੋਰਟ ਦੇ ਹੁਕਮ ਮਿਲਣ ਤੋਂ ਬਾਅਦ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੇ ਬਾਅਦ ਜ਼ਿਲ੍ਹੇ ’ਚ ਸਿਰਫ਼ ਦਸ ਖੋਖੇ ਹਰ ਸਾਲ ਲਾਏ ਜਾਂਦੇ ਹਨ। ਪਿਛਲੇ ਸਾਲਾਂ ਦੌਰਾਨ ਦੀਵਾਲੀ ਤੋਂ ਇਕ ਮਹੀਨਾ ਪਹਿਲਾਂ ਪਟਾਕਾ ਮਾਰਕੀਟ ਸੱਜ ਜਾਂਦੀ ਸੀ। ਮੌਜੂਦਾ ਸਮੇਂ ’ਚ ਪਟਾਕਾ ਵਪਾਰੀ ਦਰ-ਦਰ ਠੋਕਰਾਂ ਖਾਣ ਨੂੰ ਮਜਬੂਰ ਹਨ।

ਜ਼ਿਆਦਾਤਰ ਵਪਾਰੀਆਂ ਨੇ ਵੇਚੀਆਂ ਦੁਕਾਨਾਂ
ਪ੍ਰਸ਼ਾਸਨ ਦੀ ਕਾਨੂੰਨੀ ਕਾਰਵਾਈ ਤੋਂ ਪ੍ਰੇਸ਼ਾਨ ਹੋ ਕੇ ਜਹਾਜ਼ਗੜ੍ਹ ਦੇ ਜ਼ਿਆਦਾਤਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਵੇਚ ਦਿੱਤਾ ਹੈ। ਟਰਾਂਸਪੋਰਟਰਾਂ ਨੇ ਦੁਕਾਨਾਂ ਖਰੀਦ ਲਈਆਂ ਹਨ, ਕਿਉਂਕਿ ਇਥੇ ਕੋਈ ਹੋਰ ਕੰਮ ਵੀ ਨਹੀਂ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼

ਨਾਜਾਇਜ਼ ਪਟਾਕਿਆਂ ਅਤੇ ਪਾਬੰਧੀਸ਼ੁਦਾ ਪਟਾਕਿਆਂ ’ਤੇ ਕੋਈ ਕਾਰਵਾਈ ਨਹੀਂ
ਵਾਤਾਵਰਣ ਪ੍ਰਦੂਸ਼ਿਤ ਹੋਣ ਦਾ ਹਵਾਲਾ ਦੇ ਪ੍ਰਸ਼ਾਸਨ ਨੇ ਲਾਇਸੈਂਸੀ ਵਪਾਰੀਆਂ ਨੂੰ ਤਾਂ ਉਜਾੜ ਦਿੱਤਾ ਪਰ ਅੰਨਗੜ੍ਹ ਤੇ ਹੋਰ ਇਲਾਕਿਆਂ ’ਚ ਨਾਜਾਇਜ਼ ਤੌਰ ’ਤੇ ਬਣਨ ਵਾਲੇ ਪਟਾਕਿਆਂ ਤੇ ਪਾਬੰਦੀਸ਼ੁਦਾ ਹਵਾਈਆਂ ਤੋਂ ਲੈ ਕੇ ਤੋੜੇ ਵਾਲੇ ਬੰਬਾਂ ਦਾ ਬਣਨਾ ਬੰਦ ਨਹੀਂ ਹੋਇਆ, ਜੋ ਅੱਜ ਵੀ ਜਾਰੀ ਹੈ। ਅੰਨਗੜ੍ਹ ਅਤੇ ਹੋਰ ਇਲਾਕਿਆਂ ਚੱਲ ਰਹੀਆਂ ਨਾਜਾਇਜ਼ ਫੈਕਟਰੀਆਂ ’ਚ ਤਾਂ ਕਈ ਵਾਰ ਧਮਾਕੇ ਵੀ ਹੋ ਚੁੱਕੇ ਹਨ ਅਤੇ ਕਈ ਲੋਕਾਂ ਦੀ ਜਾਨ ਤੱਕ ਜਾ ਚੁੱਕੀ ਹੈ।

ਡੀ. ਸੀ. ਰਵੀ ਭਗਤ ਨੂੰ ਪਿਆ ਸੀ 10 ਲੱਖ ਰੁਪਏ ਜੁਰਮਾਨਾ
ਪਟਾਕਿਆਂ ਦੇ ਖੋਖਿਆਂ ਸਬੰਧੀ ਅਦਾਲਤ ’ਚ ਲਡ਼ੀ ਗਈ ਕਾਨੂੰਨੀ ਲਡ਼ਾਈ ਦੌਰਾਨ ਸਾਬਕਾ ਡੀ. ਸੀ. ਰਵੀ ਭਗਤ ਨੂੰ 10 ਲੱਖ ਰੁਪਿਆ ਜੁਰਮਾਨਾ ਤੱਕ ਹਾਈਕੋਰਟ ਨੇ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਸਾਲ 2015 ਦੇ ਕੋਰਟ ਆਰਡਰ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਉਦੋਂ ਤੋਂ ਜ਼ਿਲੇ ’ਚ ਸਿਰਫ 10 ਖੋਖੇ ਹੀ ਲਗਾਉਣ ਦੀ ਆਗਿਆ ਪ੍ਰਦਾਨ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਕਾਂਗਰਸੀ ਵਿਧਾਇਕ ਨੇ ਜਗਰਾਤੇ ’ਚ ਨੌਜਵਾਨ ਨੂੰ ਸ਼ਰੇਆਮ ਜੜ੍ਹੇ ਥੱਪੜ, ਵੀਡੀਓ ਵਾਇਰਲ

ਪ੍ਰਸ਼ਾਸਨ ਨੂੰ ਮਿਲੀ 1006 ਅਰਜ਼ੀਆਂ, ਅੱਜ ਹੋਵੇਗਾ ਡਰਾਅ
ਪਟਾਕਿਆਂ ਦੇ ਖੋਖੇ ਲਗਾਉਣ ਲਈ ਪ੍ਰਸ਼ਾਸਨ ਨੂੰ ਇਸ ਵਾਰ ਸੇਵਾ ਕੇਂਦਰਾਂ ਰਾਹੀਂ 1006 ਅਰਜ਼ੀਆਂ ਹੀ ਮਿਲੀਆਂ ਹਨ । ਇਸ ਵਾਰ ਅਰਜ਼ੀ ਨੂੰ ਸੇਵਾ ਕੇਂਦਰਾਂ ਰਾਹੀਂ ਸਕੈਨ ਕਰ ਕੇ ਭਰਿਆ ਗਿਆ ਹੈ ਅਤੇ ਸੋਮਵਾਰ ਦੇ ਦਿਨ ਪੂਰੀ ਪਾਰਦਰਸ਼ਿਤਾ ਨਾਲ ਡਰਾਅ ਵੀ ਕੱਢਿਆ ਜਾ ਰਿਹਾ ਹੈ । ਏ. ਡੀ. ਸੀ. ਰੂਹੀ ਦੁਗ ਅਨੁਸਾਰ ਪ੍ਰਸ਼ਾਸਨ ਪੂਰੀ ਪਾਰਦਰਸ਼ਤਾ ਨਾਲ ਸਭ ਦੇ ਸਾਹਮਣੇ ਡਰਾਅ ਕੱਢੇਗਾ।

ਪਟਾਕਾ ਵਪਾਰੀਆਂ ਨੂੰ ਮਿਲਣੀ ਚਾਹੀਦੀ ਹੈ ਪਹਿਲ
ਪ੍ਰਸ਼ਾਸਨ ਨੂੰ ਖੋਖੇ ਅਲਾਟ ਕਰਦੇ ਸਮੇਂ ਪਟਾਕਾ ਵਪਾਰੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ, ਕਿਉਂਕਿ ਅਦਾਲਤ ਦੇ ਹੁਕਮਾਂ ਅਤੇ ਖੋਖੇ ਲਗਾਉਣ ਸਬੰਧੀ ਨਿਯਮਾਂ ਨੂੰ ਪਟਾਕਾ ਵਪਾਰੀ ਭਲੀ-ਭਾਂਤੀ ਜਾਣਦੇ ਹਨ। ਜਿਨ੍ਹਾਂ ਵਪਾਰੀਆਂ ਕੋਲ ਲਾਇਸੈਂਸ ਹਨ, ਉਨ੍ਹਾਂ ਨੂੰ ਹੀ ਖੋਖੇ ਦਿੱਤੇ ਜਾਣੇ ਚਾਹੀਦੇ ਹਨ। ਪ੍ਰਸ਼ਾਸਨ ਵੱਲੋਂ ਸਿਰਫ ਅਸਥਾਈ ਲਾਇਸੈਂਸ ਹੀ ਜਾਰੀ ਕੀਤੇ ਜਾਂਦੇ ਹਨ । ਹਰੀਸ਼ ਧਵਨ (ਪਟਾਕਾ ਵਪਾਰੀ ਤੇ ਪ੍ਰਧਾਨ ਫਾਇਰ ਵਰਕਸ ਐਸੋਸੀਏਸ਼ਨ ਅੰਮ੍ਰਿਤਸਰ)

ਪੜ੍ਹੋ ਇਹ ਵੀ ਖ਼ਬਰ - ‘ਆਪ’ ਦਾ CM ਚੰਨੀ 'ਤੇ ਨਿਸ਼ਾਨਾ, ਕਿਹਾ- ‘ਜਿਸ ਕਿਸਾਨ ਨਾਲ ਫੋਟੋ ਖਿੱਚਵਾਈ ਉਸ ਨੂੰ ਮੁਆਵਜ਼ਾ ਤਾਂ ਦੇ ਦਿਓ’


author

rajwinder kaur

Content Editor

Related News