ਗੈਸਟ ਹਾਊਸ ''ਚੋਂ ਮਿਲੀ ਨੌਜਵਾਨ ਦੀ ਲਾਸ਼, ਕਤਲ ਦਾ ਖਦਸ਼ਾ
Thursday, Jan 09, 2020 - 03:53 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਸ਼ਿਵਾਲਾ ਰੋਡ 'ਤੇ ਸਥਿਤ ਇਖ ਗੈਸਟ ਹਾਊਸ 'ਚੋਂ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਹਰਿਆਣਾ ਦਾ ਰਹਿਣ ਵਾਲਾ ਹੈ, ਜੋ ਬੀਤੀ ਰਾਤ ਆਪਣੇ 2 ਸਾਥੀਆਂ ਨਾਲ ਵਪਾਰਕ ਕੰਮ ਲਈ ਅੰਮ੍ਰਿਤਸਰ ਆਇਆ ਸੀ। ਉਹ ਸ਼ਿਵਾਲਾ ਰੋਡ 'ਤੇ ਸਥਿਤ ਇਕ ਗੈਸਟ ਹਾਊਸ 'ਚ ਆਪਣੇ 2 ਸਾਥੀਆਂ ਨਾਲ ਰੁਕਿਆ ਸੀ। ਉਸ ਦੇ ਦੋਵੇਂ ਸਾਥੀ ਇਥੋ ਜਾ ਚੁੱਕੇ ਸਨ ਜਦਕਿ ਉਸ ਦੀ ਲਾਸ਼ ਗੈਸਟ ਹਾਊਸ ਦੀ ਛੱਤ ਤੋਂ ਬਰਾਮਦ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਕਤਲ ਦਾ ਖਦਸ਼ਾ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਕੀ ਜੋ ਵੀ ਅਸਲੀਅਤ ਹੈ ਉਹ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।