ਨਕਲੀ ATM ਬਣਾ ਠੱਗਾਂ ਨੇ ਖਾਤੇ ’ਚੋਂ ਉਡਾਈ ਗਰੀਬ ਦੀ ਸਾਰੀ ਜਮਾਂ-ਪੂੰਜੀ

Friday, Feb 07, 2020 - 04:52 PM (IST)

ਨਕਲੀ ATM ਬਣਾ ਠੱਗਾਂ ਨੇ ਖਾਤੇ ’ਚੋਂ ਉਡਾਈ ਗਰੀਬ ਦੀ ਸਾਰੀ ਜਮਾਂ-ਪੂੰਜੀ

ਅੰਮ੍ਰਿਤਸਰ (ਸੁਮਿਤ ਖੰਨਾ) - ਆਨਲਾਇਨ ਠੱਗੀਆਂ ਹੋਣ ਦੇ ਬਹੁਤ ਸਾਰੇ ਮਾਮਲਿਆਂ ਦੇ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਪਰ ਹੁਣ ਨਕਲੀ ਏ.ਟੀ.ਐੱਮ. ਬਣਾਉਣ ਦਾ ਪਹਿਲਾ ਮਾਮਲਾ ਵੀ ਸਾਹਮਣੇ ਆ ਗਿਆ ਹੈ। ਜਿਥੇ ਇਕ ਵਿਅਕਤੀ ਨੇ ਨਕਲੀ ਏ.ਟੀ.ਐੱਮ. ਬਣਵਾ ਕੇ ਖਾਤੇ ’ਚੋਂ ਪੈਸੇ ਵੀ ਕੱਢੇ। ਅਜਿਹਾ ਮਾਮਲਾ ਅਮਿ੍ਤਸਰ ’ਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਸਾਹਿਬ ਸਿੰਘ ਨਾਂ ਦੇ ਇਕ ਵਿਅਕਤੀ ਦੀ ਸਾਰੀ ਜਮਾਂ-ਪੂੰਜੀ ਕਿਸੇ ਨੇ ਏ.ਟੀ.ਐੱਮ ਰਾਹੀਂ ਕੱਢਵਾ ਲਈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸਾਹਿਬ ਸਿੰਘ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ ’ਚ ਹੈ ਅਤੇ ਉਸ ਦੇ ਖਾਤੇ ’ਚ 80 ਹਜ਼ਾਰ ਰੁਪਏ ਸਨ। ਕਿਸੇ ਨੇ ਨਕਲੀ ਏ.ਟੀ.ਐੱਮ. ਬਣਾ ਕੇ ਉਸ ਦੇ ਖਾਤੇ ਤੋਂ ਸਾਰੇ ਰੁਪਏ ਕੱਢਵਾ ਲਏ।

ਇਸ ਸਾਰੀ ਘਟਨਾ ਦੇ ਬਾਰੇ ਸਾਹਿਬ ਸਿੰਘ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਸ ਨੂੰ ਪੈਸਿਆਂ ਦੀ ਲੋੜ ਪਈ। ਉਹ ਏ.ਟੀ.ਐੱਮ. ਤੋਂ ਪੈਸੇ ਕੱਢਵਾਉਣ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਵੱਡੀ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ। ਪੀੜਤ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। 6 ਮਹੀਨਿਆਂ ਦੀ ਪੁਲਸ ਜਾਂਚ ’ਚ ਸਿਰਫ ਇਹੀ ਸਾਹਮਣੇ ਆਇਆ ਹੈ ਕਿ ਕਿਸੇ ਨੇ ਉਸ ਦਾ ਨਕਲੀ ਏ.ਟੀ.ਐੱਮ. ਬਣਵਾ ਕੇ ਪੈਸੇ ਕੱਢਵਾ ਲਏ ਹਨ। ਅਜਿਹਾ ਕਿਵੇਂ ਹੋ ਸਕਦਾ ਹੈ, ਇਹ ਦੱਸਣ ’ਚ ਪੁਲਸ ਅਤੇ ਬੈਂਕ ਪ੍ਰਸ਼ਾਸਨ ਦੇ ਅਧਿਕਾਰੀ ਅਸਮਰੱਥ ਹਨ। 


author

rajwinder kaur

Content Editor

Related News