ਲੱਤਾਂ ਤੋਂ ਅਪਾਹਿਜ ਡਾ. ਅਨੀਤਾ ਸਿਖਾਉਂਦੀ ਹੈ ਕਾਰ ਡਰਾਈਵਿੰਗ (ਵੀਡੀਓ)
Tuesday, Jun 26, 2018 - 12:03 PM (IST)
ਅੰਮ੍ਰਿਤਸਰ (ਸੁਮਿਤ) : ਦੁਨੀਆ 'ਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਸਰੀਰਕ ਕਮੀ ਦੇ ਬਾਵਜੂਦ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ ਤੇ ਕਿਸੇ 'ਤੇ ਬੋਝ ਨਹੀਂ ਬਣਦੇ ਸਗੋਂ ਆਪਣੇ ਬਲਬੂਤੇ 'ਤੇ ਹਰ ਮੰਜ਼ਿਲ ਨੂੰ ਸਰ ਕਰ ਲੈਂਦੇ ਹਨ।ਆਓ ਜਾਣਦੇ ਹਾਂ ਇਕ ਅਜਿਹੀ ਇਨਸਾਨ ਬਾਰੇ ਜੋ ਅਪਾਹਜ ਹੋਣ ਦੇ ਬਾਵਜੂਦ ਨਾ ਸਿਰਫ ਆਤਮ ਨਿਰਭਰ ਬਣੀ ਸਗੋਂ ਆਪਣੇ ਵਰਗੇ ਹੋਰ ਵਿਕਲਾਂਗਾ ਦਾ ਸਹਾਰਾ ਵੀ ਬਣ ਰਹੀ ਹੈ। ਉਨ੍ਹਾਂ ਨੂੰ ਕਾਰ ਡਰਾਈਵਿੰਗ ਸਿਖਾ ਰਹੀ ਹੈ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੀ ਡਾਕਟਰ ਅਨੀਤਾ (36) ਪੇਸ਼ੇ ਵਜੋ ਪ੍ਰੋਫੈਸਰ ਹੈ। ਅਨੀਤਾ 64 ਫੀਸਦੀ ਵਿਕਲਾਂਗ ਹੈ। ਉਹ ਦੋਵੇਂ ਲੱਤਾਂ ਤੋਂ ਅਪਾਹਜ ਹੋਣ ਦੇ ਬਾਵਜੂਦ ਪੂਰੀ ਤਰ੍ਹਾਂ ਆਤਮ ਨਿਰਭਰ ਹੈ ਤੇ ਖੁਦ ਕਾਰ ਚਲਾਉਂਦੀ ਹੈ। ਡਾ. ਅਨੀਤਾ ਆਪਣੇ ਵਰਗੇ ਹੋਰ ਵਿਕਲਾਂਗਾ ਨੂੰ ਵੀ ਕਾਰ ਚਲਾਉਣਾ ਸਿਖਾ ਰਹੀ ਹੈ ਤੇ ਹੁਣ ਤੱਕ 3 ਲੋਕਾਂ ਨੂੰ ਡਰਾਈਵਿੰਗ 'ਚ ਮਾਹਿਰ ਬਣ ਚੁੱਕੀ ਹੈ। ਉਸ ਨੇ ਕਾਰ ਨੂੰ ਆਪਣੇ ਹਿਸਾਬ ਨਾਲ ਮੋਡੀਫਾਈ ਕਰਵਾਇਆ ਹੋਇਆ ਹੈ। ਬ੍ਰੇਕ ਤੇ ਐਕਸੀਲੇਟਰ ਦੀ ਵਰਤੋਂ ਲਈ ਸਟੇਅਰਿੰਗ ਦੇ ਨਾਲ ਹੀ ਹੈਂਡਲ ਲਗਾਏ ਹੋਏ ਹਨ। ਡਾ. ਅਨੀਤਾ ਕੋਲ ਕਾਰ ਚਲਾਉਣੀ ਸਿੱਖਣ ਆਈ ਅੰਜੂ 90 ਫੀਸਦੀ ਵਿਕਲਾਂਗ ਹੈ। ਅੰਜੂ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਆਮ ਲੋਕਾਂ ਵਾਂਗ ਹੀ ਸਮਝਦੀ ਹੈ। ਉਸ ਨੇ ਆਪਣੇ ਵਰਗੇ ਬਾਕੀ ਵਿਕਲਾਂਗਾ ਨੂੰ ਵੀ ਹੀਣ ਭਾਵਨਾ ਤੋਂ ਉਪਰ ਉੱਠਣ ਦੀ ਪ੍ਰੇਰਣਾ ਦਿੱਤਾ ਹੈ।
