ਅੰਮ੍ਰਿਤਸਰ ਜ਼ਿਲ੍ਹੇ ''ਚ  ਕੋਰੋਨਾ ਦਾ ਤਾਂਡਵ , 169 ਮਾਮਲਿਆਂ ਦੀ ਪੁਸ਼ਟੀ, 5 ਮੌਤਾਂ

09/08/2020 11:17:23 AM

ਅੰਮ੍ਰਿਤਸਰ (ਦਲਜੀਤ) : ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। 2 ਦਿਨ ਦੇ ਤਾਲਾਬੰਦੀ ਤੋਂ ਬਾਅਦ ਜਿੱਥੇ ਜ਼ਿਲ੍ਹੇ 'ਚ 5 ਮਰੀਜ਼ਾਂ ਦੀ ਮੌਤ ਹੋ ਗਈ ਉਥੇ 169 ਪਾਜ਼ੇਟਿਵ ਨਵੇਂ ਮਰੀਜ ਵੀ ਰਿਪੋਰਟ ਹੋਏ ਹਨ। ਸਤੰਬਰ ਮਹੀਨੇ 'ਚ ਕੋਰੋਨਾ ਵਾਇਰਸ ਨੇ ਪੂਰੀ ਤੀਬਰਤਾ ਨਾਲ ਹਮਲਾ ਕੀਤਾ ਹੈ। ਅੰਮ੍ਰਿਤਸਰ 'ਚ ਹੁਣ ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਗਿਣਤੀ 4996 ਜਾ ਪਹੁੰਚੀ ਹੈ। ਹਾਲਾਂਕਿ ਵੀਰਵਾਰ ਨੂੰ 106 ਮਰੀਜ਼ ਠੀਕ ਵੀ ਹੋਏ ਹਨ। ਹੁਣ ਤੰਦਰੁਸਤ ਹੋਏ ਮਰੀਜ਼ਾਂ ਦੀ ਗਿਣਤੀ 3851 ਹੈ, ਜਦੋਂ ਕਿ ਮ੍ਰਿਤਕਾਂ ਦੀ ਗਿਣਤੀ 207 ਤੱਕ ਜਾ ਪੁੱਜੀ ਹੈ। ਸਰਗਰਮ ਕੇਸਾਂ 'ਚ ਵੀ ਲਗਾਤਾਰ ਵਾਧਾ ਹੋਇਆ ਹੈ। ਅਗਸਤ ਮਹੀਨੇ 'ਚ 500 ਤੋਂ ਹੇਠਾਂ ਰਹਿਣ ਵਾਲੇ ਐਕਟਿਵ ਕੇਸ ਹੁਣ 938 ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਕਰਫ਼ਿਊ ਅਤੇ ਤਾਲਾਬੰਦੀ 'ਚ ਵੀ ਨਸ਼ੇ ਦੀ ਸਮੱਗਲਿੰਗ ਜਾਰੀ, ਪਾਕਿ ਤੋਂ ਇੰਝ ਆ ਰਿਹੈ ਚਿੱਟਾ

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਖ਼ਤਰਨਾਕ ਰੂਪ ਅਖ਼ਤਿਆਰ ਕਰ ਗਿਆ ਹੈ ਅਤੇ ਰੋਜ਼ਾਨਾ ਵੱਖ-ਵੱਖ ਬੀਮਾਰੀਆਂ ਤੋਂ ਪੀੜਿਤ ਮਰੀਜ਼ਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਕਮਿਊਨਿਟੀ 'ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਲੋਕਾਂ ਦੀ ਲਾਪ੍ਰਵਾਹੀ ਕਾਰਨ ਮਾਮਲੇ ਵਧ ਰਹੇ ਹਨ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਪਰ ਲੋਕ ਆਪਣੀ ਲਾਪਰਵਾਹੀ ਦਿਖਾਉਂਦੇ ਹੋਏ ਅਜੇ ਵੀ ਆਪਣੀ ਮਨਮਰਜੀ ਕਰ ਰਹੇ ਹਨ ਤੇ ਲੋਕਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। 

ਇਹ ਵੀ ਪੜ੍ਹੋ : ਜਲਾਦ ਨੂੰਹ ਦੀ ਦਰਿੰਦਗੀ, ਸੱਸ ਦਾ ਕੀਤਾ ਅਜਿਹਾ ਹਾਲ ਕੇ ਵੇਖ ਕੰਬ ਜਾਵੇਗੀ ਰੂਹ

ਮ੍ਰਿਤਕਾਂ ਦੀ ਸੂਚੀ
ਤਹਿਸੀਲਪੁਰਾ ਸਥਿਤ ਗਲੀ ਨੰਬਰ 1 ਵਾਸੀ ਭਜਨ ਲਾਲ (77) ਵਿਅਕਤੀ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ 'ਚ ਦਮ ਤੋੜਿਆ ਹੈ। ਉਹ ਕੋਰੋਨਾ ਇਨਫੈਕਸ਼ਨ ਦੇ ਨਾਲ-ਨਾਲ ਨਿਮੋਨੀਆ ਦਾ ਸ਼ਿਕਾਰ ਸੀ। ਮਜੀਠਾ ਰੋਡ ਵਾਸੀ 39 ਸਾਲਾ ਮਨੋਹਰ ਦੀ ਗੁਰੂ ਨਾਨਕ ਦੇਵ ਹਸਪਤਾਲ 'ਚ ਜਾਨ ਗਈ। ਮਿਲਟਰੀ ਹਸਪਤਾਲ 'ਚ ਜ਼ੇਰੇ ਇਲਾਜ ਭਜਨ ਕੌਰ 75 ਸਾਲਾ ਔਰਤ ਦੀ ਮੌਤ ਹੋਈ ਹੈ ਜਦਕਿ ਕੇ. ਡੀ. ਹਸਪਤਾਲ 'ਚ ਇਲਾਜ ਅਧੀਨ ਰਘੁਵੀਰ ਨੇ ਦਮ ਤੋੜਿਆ ਹੈ। ਬਟਾਲਾ ਰੋਡ ਵਾਸੀ ਸੁਰਜੀਤ ਸਿੰਘ (60) ਦੀ ਡੀ. ਐੱਮ. ਸੀ. ਲੁਧਿਆਣਾ 'ਚ ਮੌਤ ਹੋ ਗਈ।

ਇਹ ਵੀ ਪੜ੍ਹੋ :  ਸੱਚਖੰਡ ਦੇ ਹਜ਼ੂਰੀ ਰਾਗੀ ਸਿੰਘਾਂ ਤੇ ਮੁੱਖ ਗ੍ਰੰਥੀ ਦਾ ਵਿਵਾਦ ਹੋਇਆ ਖ਼ਤਮ, ਜਾਣੋ ਕਿਵੇਂ

ਪ੍ਰਸ਼ਾਸਨ ਕੋਰੋਨਾ ਦੀ ਚੇਨ ਤੋੜਣ 'ਚ ਹੋ ਰਿਹੈ ਸਫਲ 2,000 ਤੋਂ ਜਿਆਦਾ ਰੋਜ਼ਾਨਾ ਹੋ ਰਹੀ ਹੈ ਸੈਂਪਲਿੰਗ
ਜ਼ਿਲਾ ਪ੍ਰਸ਼ਾਸਨ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਣ 'ਚ ਸਫ਼ਲ ਹੋ ਰਿਹਾ ਹੈ। ਜ਼ਿਲੇ 'ਚ ਰੋਜ਼ਾਨਾ 2000 ਤੋਂ ਜਿਆਦਾ ਲੋਕਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਬੀਰ ਸਿੰਘ ਮੂਧਲ ਦੀ ਅਗਵਾਈ 'ਚ ਹੁਣ ਹਸਪਤਾਲਾਂ 'ਚ ਵੀ ਕੋਰੋਨਾ ਦਾ ਟੈਸਟ ਤਾਂ ਹੋ ਰਹੇ ਹਨ ਜਿੱਥੇ ਰੋਜ਼ਾਨਾ ਮਰੀਜਾਂ ਦੀ ਵੱਡੀ ਗਿਣਤੀ 'ਚ ਓ. ਪੀ. ਡੀ. ਹੁੰਦੀ ਸੀ। ਮੂਧਲ ਵਲੋਂ ਰੋਜ਼ ਫੀਲਡ 'ਚ ਜਾ ਕੇ ਜਿੱਥੇ ਹਸਪਤਾਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਸਿਹਤ ਸੇਵਾਵਾਂ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ। ਮੂਧਲ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਮਹਾਮਾਰੀ 'ਚ ਆਪਣੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਪ੍ਰਸ਼ਾਸਨ ਦਾ ਮੁੱਖ ਮਕਸਦ ਰੋਜ਼ਾਨਾ 3000 ਤੋਂ ਜਿਆਦਾ ਸੈਂਪਲ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਸੈਂਪਲਿੰਗ ਜ਼ਿਆਦਾ ਹੋਵੇਗੀ, ਉਨੀ ਹੀ ਜਲਦੀ ਕੋਰੋਨਾ ਵਾਇਰਸ ਦੀ ਚੇਨ ਤੋੜਣ 'ਚ ਪ੍ਰਸ਼ਾਸਨ ਸਫ਼ਲ ਹੋਵੇਗਾ।
ਇਹ ਵੀ ਪੜ੍ਹੋ :


Baljeet Kaur

Content Editor

Related News