ਕੋਰੋਨਾ ਸੰਕਟ ''ਚ ਵੀ ''ਸਪੈਸ਼ਲ'' ਬੱਚਿਆਂ ਦੀ ਸਰਕਾਰ ਨੂੰ ਨਹੀਂ ਕੋਈ ਪ੍ਰਵਾਹ

Thursday, Jun 04, 2020 - 03:08 PM (IST)

ਕੋਰੋਨਾ ਸੰਕਟ ''ਚ ਵੀ ''ਸਪੈਸ਼ਲ'' ਬੱਚਿਆਂ ਦੀ ਸਰਕਾਰ ਨੂੰ ਨਹੀਂ ਕੋਈ ਪ੍ਰਵਾਹ

ਅੰਮ੍ਰਿਤਸਰ (ਸੁਮਿਤ ਖੰਨਾ) : ਕੋਰੋਨਾ ਵਾਇਰਸ ਕਾਰਨ ਅੰਮ੍ਰਿਤਸਰ ਦੀ ਪਿੰਗਲਵਾੜਾ ਸੰਸਥਾ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਕਟ ਦੀ ਇਸ ਘੜੀ 'ਚ ਕਿਸੇ ਨਹੀਂ ਵੀ ਉਨ੍ਹਾਂ ਦੀ ਬਾਂਹ ਨਹੀਂ ਫੜ੍ਹੀ। ਇਸ ਸਬੰਧੀ ਗੱਲਬਾਤ ਕਰਦਿਆਂ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਪਿੰਗਲਵਾੜਾ ਸੰਸਥਾ ਦਾ ਇਕ ਦਿਨ ਦਾ ਖਰਚ 6.30 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ 'ਚ 600 ਤੋਂ ਵੱਧ ਮੰਦਬੁੱਧੀ ਬੱਚੇ ਹਨ, ਜਿਨ੍ਹਾਂ ਦੇਖ ਭਾਲ ਕੀਤੀ ਜਾ ਰਹੀ ਹੈ। ਸੰਸਥਾਵਾਂ ਵਲੋਂ ਬਹੁਤ ਸੈਂਟਰ ਅਤੇ ਸਕੂਲ ਖੋਲ੍ਹੇ ਗਏ ਹਨ, ਜਿਨ੍ਹਾਂ ਦੇ ਅਧਿਆਪਕਾਂ ਨੂੰ ਤਾਲਾਬੰਦੀ ਦੌਰਾਨ ਵੀ ਉਨ੍ਹਾਂ ਵਲੋਂ ਤਨਖ਼ਾਹ ਦਿੱਤੀ ਜਾਂਦੀ ਰਹੀ ਹੈ।

ਇਹ ਵੀ ਪੜ੍ਹੋਂ : ਬਾਦਲ ਅਤੇ ਕੈਪਟਨ ਖ਼ਿਲਾਫ਼ ਮੰਨਾ ਨੇ ਉਗਲਿਆ ਜ਼ਹਿਰ, ਪਾਈਆਂ ਲਾਹਨਤਾਂ (ਵੀਡੀਓ)

ਇਸ ਤੋਂ ਇਲਾਵਾ ਬੱਚਿਆਂ ਦੀ ਦੇਖਭਾਲ ਕਰਨ ਲਈ ਰੱਖੇ ਹੋਏ ਸੇਵਾਦਾਰਾਂ ਨੂੰ ਵੀ ਉਨ੍ਹਾਂ ਵਲੋਂ ਤਨਖ਼ਾਹ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 60 ਫੀਸਦੀ ਭਾਰਤ ਅਤੇ 40 ਫੀਸਦੀ ਵਿਦੇਸ਼ਾਂ ਤੋਂ ਦਾਨ ਆਉਂਦਾ ਹੈ, ਜਿਸ ਨਾਲ ਸੰਸਥਾ ਚੱਲਦੀ ਹੈ ਪਰ ਤਾਲਾਬੰਦੀ ਕਾਰਨ ਉਨ੍ਹਾਂ ਨੂੰ ਹੁਣ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਇਸ ਕਾਰਨ ਸਾਰੇ ਗੁਰਦੁਆਰੇ ਬੰਦ ਹਨ ਤੇ ਕਿਸੇ ਪਾਸੇ ਤੋਂ ਕੋਈ ਦਾਨ ਨਹੀਂ ਮਿਲ ਰਿਹਾ। ਕਿਉਂਕਿ ਜ਼ਿਆਦਾਤਰ ਦਾਨ ਗੋਲਕਾਂ ਰਾਹੀ ਇਕੱਠਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਤਾਲਾਬੰਦੀ 'ਚ ਹੁਣ ਥੋੜ੍ਹੀ ਢਿੱਲ ਹੋਣ ਕਾਰਨ ਸੰਗਤਾਂ ਸਾਨੂੰ ਕਣਕ ਜਾਂ ਹੋਰ ਸਾਮਾਨ ਦੇਣ ਆ ਰਹੀਆਂ ਹਨ।

ਇਹ ਵੀ ਪੜ੍ਹੋਂ : ਇਸ਼ਕ 'ਚ ਅੰਨ੍ਹੀ ਪਤਨੀ ਦਾ ਕਾਰਾ, ਆਸ਼ਕ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਇਸ ਸੰਕਟ ਦੀ ਘੜ੍ਹੀ 'ਚ ਸਰਕਾਰਾਂ ਨੇ ਵੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਸਿਰਫ ਲੋਕਾਂ ਨੂੰ ਭਰਮ ਭੁਲੇਖਿਆਂ 'ਚ ਹੀ ਪਾਉਂਦੀਆਂ ਹਨ ਤੇ ਇਨ੍ਹਾਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ। ਜੇਕਰ ਸਰਕਾਰ ਨੂੰ ਫ਼ਿਕਰ ਹੁੰਦਾ ਤਾਂ ਅੱਜ ਗਰੀਬਾਂ ਦੇ ਹਾਲਾਤ ਇੰਨੇ ਮਾੜੇ ਨਾ ਹੁੰਦੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਨੂੰ ਨਹੀਂ ਕੁਝ ਦੇ ਸਕਦੀ ਤਾਂ ਘੱਟ ਤੋਂ ਘੱਟ ਸਾਡੇ ਟੈਕਸ ਹੀ ਮੁਅਫ਼ ਕਰ ਦੇਵੇ।

ਇਹ ਵੀ ਪੜ੍ਹੋਂ : ਬਠਿੰਡਾ 'ਚ ਕੋਰੋਨਾ ਦਾ ਕਹਿਰ ਜਾਰੀ, ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ 
 


author

Baljeet Kaur

Content Editor

Related News