ਕੋਰੋਨਾ ਨਾਲ ਨਜਿੱਠਣ ਲਈ ਜਨਾਨੀਆਂ ਨੇ ਸੰਭਾਲੀ ਕਮਾਨ (ਵੀਡੀਓ)
Tuesday, May 26, 2020 - 01:31 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਕੋਰੋਨਾ ਵਾਇਰਸ ਖਿਲਾਫ ਛੇੜੀ ਗਈ ਜੰਗ 'ਚ ਹੁਣ ਜਨਾਨੀਆਂ ਵੀ ਅੱਗੇ ਆ ਰਹੀਆਂ ਹਨ। ਅੰਮ੍ਰਿਤਸਰ ਦੀ ਇੰਦਰਾ ਕਲੋਨੀ ਇਲਾਕੇ ਨੂੰ ਜਨਾਨੀਆਂ ਵਲੋਂ ਰੋਜ਼ਾਨਾਂ ਸੈਨੇਟਾਈਜ਼ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆ ਜਨਾਨੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਕੋਈ ਵੀ ਸਹੂਲਤ ਨਹੀਂ ਮਿਲ ਰਹੀ ਸੀ, ਜਿਸ ਕਰਕੇ ਅਸੀਂ ਘਰਾਂ 'ਚੋਂ ਬਾਹਰ ਆ ਕੇ ਇਲਾਕੇ ਨੂੰ ਸੈਨੇਟਾਈਜ਼ ਕਰਨ ਦਾ ਬੀੜਾ ਚੁੱਕਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਇਕੋ ਪਰਿਵਾਰ ਦੇ 4 ਜੀਅ ਆਏ ਪਾਜ਼ੇਟਿਵ
ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਸੈਨੇਟਾਈਜ਼ ਕਰਕੇ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਗੀਆਂ। ਉਨ੍ਹਾਂ ਦੱਸਿਆ ਕਿ ਸੈਨੇਟਾਈਜ਼ ਕਰਨ ਦਾ ਸਾਰਾ ਸਾਮਾਨ ਉਹ ਆਪਣੇ ਖਰਚ 'ਤੇ ਲਿਆ ਰਹੀਆਂ ਹਨ, ਇਸ 'ਚ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਦਹਿਸ਼ਤ : ਸਿਹਤ ਵਿਭਾਗ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਬਦਲੀ ਨੀਤੀ
ਇਥੇ ਦੱਸ ਦੇਈਏ ਕਿ ਅੰਮ੍ਰਿਤਸਰ 'ਚ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 333 ਹੋ ਚੁੱਕਾ ਹੈ, ਜਿਨ੍ਹਾਂ ਵਿਚੋਂ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 301 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ 26 ਮਰੀਜ਼ ਸਰਕਾਰੀ ਹਸਪਤਾਲਾਂ ਵਿਚ ਇਲਾਜ ਅਧੀਨ ਹਨ।
ਇਹ ਵੀ ਪੜ੍ਹੋ : ਇਨਸਾਨੀਅਤ ਦੀ ਮਿਸਾਲ ਹੈ ਇਹ ਕੁੜੀ, ਅਵਾਰਾਂ ਕੁੱਤਿਆਂ ਨੂੰ ਬਣਾਇਆ ਪਰਿਵਾਰ ਦਾ ਹਿੱਸਾ (ਵੀਡੀਓ)