ਬੀ.ਐੱਸ.ਐੱਫ. ਮਹਿਲਾ ਕਾਂਸਟੇਬਲ ਨੇ ਪੁਲਸ ਮੁਲਾਜ਼ਮ ਨੂੰ ਜੜ੍ਹਿਆ ਥੱਪੜ

Sunday, Jan 20, 2019 - 04:28 PM (IST)

ਬੀ.ਐੱਸ.ਐੱਫ. ਮਹਿਲਾ ਕਾਂਸਟੇਬਲ ਨੇ ਪੁਲਸ ਮੁਲਾਜ਼ਮ ਨੂੰ ਜੜ੍ਹਿਆ ਥੱਪੜ

ਅੰਮ੍ਰਿਤਸਰ (ਸੁਮਿਤ ਖੰਨਾ) : ਬੀ.ਐੱਸ.ਐੱਫ. ਮਹਿਲਾ ਕਾਂਸਟੇਬਲ ਨੇ ਪੰਜਾਬ ਪੁਲਸ ਦੀ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਰਸਤੇ ਨੂੰ ਲੈ ਕੇ ਬੀ.ਐੱਸ.ਐੱਫ. ਦੀ ਮਹਿਲਾ ਕਾਂਸਟੇਬਲ ਤੇ ਪੰਜਾਬ ਪੁਲਸ ਦੀ ਮਹਿਲਾਂ ਕਾਸਟੇਬਲ 'ਚ ਤਕਰਾਰ ਹੋ ਗਈ, ਜਿਸ ਦੇ ਚੱਲਦਿਆਂ ਬੀ.ਐੱਸ.ਐੱਫ. ਮਹਿਲਾ ਕਾਂਸਟੇਬਲ ਨੇ ਪੰਜਾਬ ਪੁਲਸ ਦੀ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ ਤੇ ਭੱਦੀ ਸ਼ਬਦਾਬਲੀ ਦੀ ਵਰਤੋਂ ਕੀਤੀ। ਇਸ ਮਾਮਲੇ 'ਚ ਪੁਲਸ ਨੇ ਬੀ.ਐੱਸ.ਐੱਫ. ਦੀ ਮਹਿਲਾ ਕਾਂਸਟੇਬਲ ਖਿਲਾਫ ਕੇਸ ਦਰਜ ਕੀਤਾ ਹੈ। 

ਸੂਤਰਾਂ ਮੁਤਾਬਕ ਮਹਿਲਾ ਪੁਲਸ ਮੁਲਾਜ਼ਮ ਨੇ ਬੀ.ਐੱਸ.ਐੱਫ. ਮੁਲਾਜ਼ਮ ਕਿਰਨ ਬੀਰ ਕੌਰ ਨਾਲ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਕਿਰਨ ਬੀਰ ਨੇ ਉਸ ਦੇ ਨਾਲ ਕੁੱਟਮਾਰ ਕੀਤੀ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਕਿਰਨ ਬੀਰ ਕੌਰ ਵਲੋਂ ਗਲਤ ਸਾਈਡ ਤੋਂ ਕਾਰ ਲੈ ਕੇ ਆਉਣ 'ਤੇ ਵਿਵਾਦ ਹੋਇਆ।  


author

Baljeet Kaur

Content Editor

Related News