ਭਾਰਤ-ਪਾਕਿਸਤਾਨ ਸਰਹੱਦ ''ਤੇ ਬੀ.ਐੱਸ.ਐੱਫ ਜਵਾਨਾਂ ਨੇ ਕੀਤਾ ਯੋਗਾ

Friday, Jun 21, 2019 - 12:25 PM (IST)

ਭਾਰਤ-ਪਾਕਿਸਤਾਨ ਸਰਹੱਦ ''ਤੇ ਬੀ.ਐੱਸ.ਐੱਫ ਜਵਾਨਾਂ ਨੇ ਕੀਤਾ ਯੋਗਾ

ਅੰਮ੍ਰਿਤਸਰ (ਸੁਮਿਤ ਖੰਨਾ) : ਭਾਰਤ-ਪਾਕਿਸਤਾਨ ਬਾਰਡਰ 'ਤੇ ਤਾਇਨਾਤ ਬੀ. ਐੱਸ. ਐੱਫ. ਜਵਾਨਾਂ  'ਚ ਵੀ ਯੋਗ ਲਈ ਉਤਸ਼ਾਹ ਵੇਖਣ ਨੂੰ ਮਿਲਿਆ। ਬੀ. ਐੱਸ. ਐੱਫ. ਵਲੋਂ 5ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਜਵਾਨਾਂ ਤੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਖਾਸ ਗੱਲ ਇਹ ਰਹੀ ਕਿ ਡੀ. ਏ. ਵੀ. ਸਕੂਲ ਅਟਾਰੀ ਦੇ ਬੱਚਿਆਂ ਨੇ ਇਨ੍ਹਾਂ ਜਵਾਨਾਂ ਨੂੰ ਯੋਗਾ ਕਰਵਾਇਆ। ਮਿਊਜ਼ਿਕ 'ਤੇ ਮਹਿਲਾ ਤੇ ਪੁਰਸ਼ ਜਵਾਨ ਥਿਰਕਦੇ ਤੇ ਯੋਗ ਕਿਰਿਆਵਾਂ ਕਰਦੇ ਨਜ਼ਰ ਆਏ। ਯੋਗਾ ਦੇ ਫਾਇਦੇ ਦੱਸਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਯੋਗ ਨਾਲ ਜਵਾਨਾਂ 'ਚ ਤਣਾਅ ਘਟਦਾ ਹੈ ਤੇ ਉਹ ਸਰੀਰਕ ਤੇ ਮਾਨਸਿਕ ਪੱਖੋਂ ਕਾਫੀ ਮਜ਼ਬੂਤ ਹੁੰਦੇ ਹਨ। 

ਦੱਸ ਦੇਈਏ ਕਿ 21 ਜੂਨ ਨੂੰ ਪੂਰੇ ਦੇਸ਼ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। 


author

Baljeet Kaur

Content Editor

Related News