ਬੀਟਿੰਗ ਰਿਟਰੀਟ ਪਰੇਡ ’ਚ ਦੇਖਦੇ ਹੀ ਬੀ. ਐੱਸ. ਐੱਫ਼. ਦੇ ਜਵਾਨਾਂ ’ਚ ਆਇਆ ਜੋਸ਼

Tuesday, Aug 17, 2021 - 10:35 AM (IST)

ਬੀਟਿੰਗ ਰਿਟਰੀਟ ਪਰੇਡ ’ਚ ਦੇਖਦੇ ਹੀ ਬੀ. ਐੱਸ. ਐੱਫ਼. ਦੇ ਜਵਾਨਾਂ ’ਚ ਆਇਆ ਜੋਸ਼

ਅੰਮ੍ਰਿਤਸਰ (ਨੀਰਜ) - ਜੁਆਇੰਟ ਚੈੱਕ ਪੋਸਟ ਅਟਾਰੀ ਬਾਰਡਰ ’ਤੇ ਬੀ. ਐੱਸ. ਐੱਫ਼. ਵੱਲੋਂ ਧੂਮਧਾਮ ਨਾਲ 75ਵਾਂ ਆਜ਼ਾਦੀ ਦਿਵਸ ਸਮਾਗਮ ਮਨਾਇਆ ਗਿਆ, ਜਿਸ ’ਚ ਬੀ. ਐੱਸ. ਐੱਫ਼. ਦੇ ਡਾਇਰੈਕਟਰ ਜਨਰਲ ਐੱਸ. ਐੱਸ. ਦੇਸਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨਾਲ ਸੁਰਿੰਦਰ ਪਨਵਲ ਐੱਸ. ਡੀ. ਜੀ. ਐੱਸ. ਪੀ. ਐੱਲ. ਹੈੱਡਕੁਆਰਟਰ ਬੀ. ਐੱਸ. ਐੱਫ਼. ਵੈਸਟਰਨ ਕਮਾਂਡ ਅਤੇ ਆਈ. ਜੀ . ਬੀ. ਐੱਸ. ਐੱਫ਼. ਪੰਜਾਬ ਫਰੰਟੀਅਰ ਸੋਨਾਲੀ ਮਿਸ਼ਰਾ ਵੀ ਮੌਜੂਦ ਰਹੇ।

ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ : ਅੰਮ੍ਰਿਤਸਰ ਦੇਹਾਤੀ ਪੁਲਸ ਨੇ ਬਰਾਮਦ ਕੀਤੇ 2 ਹੈਂਡ ਗ੍ਰਨੇਡ ਤੇ 2 ਪਿਸਤੌਲ, 2 ਸ਼ੱਕੀ ਅੱਤਵਾਦੀ ਕਾਬੂ

ਸਭ ਤੋਂ ਪਹਿਲਾਂ ਡੀ. ਜੀ. ਦੇਸਵਾਲ ਵੱਲੋਂ ਬੀ. ਐੱਸ. ਐੱਫ਼. ਜਵਾਨਾਂ ਨੂੰ ਮਠਿਆਈ ਭੇਟ ਕੀਤੀ ਗਈ ਅਤੇ ਹੌਸਲਾ ਅਫਜਾਈ ਕੀਤੀ ਗਈ। ਇਸ ਦੇ ਬਾਅਦ ਸਾਈਕਲ ਰੈਲੀ ਦਾ ਵੀ ਆਯੋਜਨ ਕੀਤਾ ਗਿਆ, ਜਿਸ ’ਚ 50 ਸਾਈਕਲ ਸਵਾਰ ਸ਼ਾਮਲ ਹੋਏ। ਬੀਟਿੰਗ ਰਿਟਰੀਟ ਸੈਰਾਮਨੀ ਤੋਂ ਪਹਿਲਾਂ ਰੰਗਾਰੰਗ ਸਮਾਗਮ ਪੇਸ਼ ਕੀਤਾ ਗਿਆ, ਜਿਸ ’ਚ ਲੋਕ ਨਾਚ ਗਿੱਧਾ ਅਤੇ ਭੰਗੜੇ ਤੋਂ ਇਲਾਵਾ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ। ਬੀਟਿੰਗ ਰਿਟਰੀਟ ਸ਼ੁਰੂ ਹੋਈ ਤਾਂ ਪਰੇਡ ਦੌਰਾਨ ਬੀ. ਐੱਸ. ਐੱਫ਼. ਦੇ ਜਵਾਨਾਂ ਦਾ ਜੋਸ਼ ਵੇਖਦੇ ਹੀ ਬਣ ਰਿਹਾ ਸੀ ਹਾਲਾਂਕਿ ਪਾਕਿਸਤਾਨ ਰੇਂਜਰਸ ਵੱਲੋਂ ਅੰਗੂਠਾ ਉਲਟਾ ਕਰ ਕੇ ਗਲਤ ਇਸ਼ਾਰੇਬਾਜੀ ਵੀ ਕੀਤੀ ਗਈ ਪਰ ਬੀ. ਐੱਸ. ਐੱਫ਼. ਪੂਰੀ ਤਰ੍ਹਾਂ ਨਾਲ ਅਨੁਸ਼ਾਸਨ ’ਚ ਰਹੀ।

ਪੜ੍ਹੋ ਇਹ ਵੀ ਖ਼ਬਰ - ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂ ਇਸ ਤਾਰੀਖ਼ ਤੱਕ ਜਮਾਂ ਕਰਵਾ ਸਕਦੇ ਨੇ ਪਾਸਪੋਰਟ

ਆਮ ਜਨਤਾ ਨੂੰ ਨਹੀਂ ਮਿਲੀ ਟੂਰਿਸਟ ਗੈਲਰੀ ’ਚ ਐਂਟਰੀ : 
ਕੋਰੋਨਾ ਮਹਾਮਾਰੀ ਦੇ ਚਲਦੇ ਆਮ ਜਨਤਾ ਦੀ ਆਜ਼ਾਦੀ ਦਿਵਸ ਦੇ ਦਿਨ ਵੀ ਟੂਰਿਸਟ ਗੈਲਰੀ ’ਚ ਐਂਟਰੀ ਨਹੀਂ ਹੋ ਸਕੀ, ਜਿਸ ਨਾਲ ਆਜ਼ਾਦੀ ਦਿਵਸ ਦੀ ਪਰੇਡ ਦੇਖਣ ਲਈ ਦੇਸ਼ ਵਿਦੇਸ਼ ਤੋਂ ਆਏ ਸੈਂਕੜੇ ਟੂਰਿਸਟਾਂ ਨੂੰ ਨਿਰਾਸ਼ ਹੋਕੇ ਪਰਤਣਾ ਪਿਆ।

ਪੜ੍ਹੋ ਇਹ ਵੀ ਖ਼ਬਰ - ਸਟੇਜਾਂ ਤੋਂ ਬੇਲਗਾਮ ਭਾਸ਼ਣ ਦੇਣ ਕਰਕੇ ਲੋਕਾਂ ਦੇ ਸਿਰ ਤੋਂ ਉਤਰਨ ਲੱਗਾ ‘ਨਵਜੋਤ ਸਿੱਧੂ’ ਦਾ ਜਾਦੂ


author

rajwinder kaur

Content Editor

Related News