ਤੇਲ ਚੋਰੀ ਕਰਦੇ 2 ਏ.ਐੱਸ.ਆਈ. ਮੁਲਾਜ਼ਮਾਂ ਦੀ ਵੀਡੀਓ ਵਾਇਰਲ
Tuesday, Dec 04, 2018 - 12:24 PM (IST)
ਅੰਮ੍ਰਿਤਸਰ(ਬਿਊਰੋ)— ਪੰਜਾਬ ਪੁਲਸ ਆਏ ਦਿਨ ਹੀ ਆਪਣੇ ਕਾਰਨਾਮਿਆਂ ਕਾਰਨ ਚਰਚਾ ਵਿਚ ਰਹਿੰਦੀ ਹੈ ਅਤੇ ਇਸ ਵਾਰ ਚਰਚਾ ਦਾ ਵਿਸ਼ਾ ਬਣੀ ਇਹ ਵੀਡੀਓ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਦੋ ਏ.ਐੱਸ.ਆਈ.ਟਰੱਕ ਵਿਚੋਂ ਡੀਜ਼ਲ ਕੱਢ ਕੇ ਸਰਕਾਰੀ ਗੱਡੀਆਂ ਵਿਚ ਪਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਦੇ ਇਸ ਕਾਰਨਾਮੇ ਦੀ ਵੀਡੀਓ ਕਿਸੇ ਰਾਹਗੀਰ ਨੇ ਆਪਣੇ ਕੈਮਰੇ ਵਿਚ ਕੈਦ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਜਿਸ ਦੇ ਚੱਲਦੇ ਇਨ੍ਹਾਂ 2 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜਿੱਥੇ ਕਿ ਇਕ ਪਾਸੇ ਪੁਲਸ ਲੋਕਾਂ ਦੀ ਇਫਾਜ਼ਤ ਕਰਦੀ ਹੈ ਉਥੇ ਹੀ ਕੁੱਝ ਅਜਿਹੇ ਮੁਲਾਜ਼ਮ ਪੁਲਸ ਨੂੰ ਸ਼ਰਮਸਾਰ ਕਰ ਦਿੰਦੇ ਹਨ। ਫਿਲਹਾਲ ਪੁਲਸ ਨੇ ਇਨ੍ਹਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
