ਬਾਘਾ ਪੁਰਾਣਾ ਹਲਕੇ 'ਚ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਜਿੱਤ 'ਤੇ ਨੌਜਵਾਨਾਂ ਤੇ ਵਰਕਰਾਂ ਨੇ ਕੀਤਾ ਜ਼ੋਰਦਾਰ ਸੁਆਗਤ

Thursday, Mar 10, 2022 - 07:23 PM (IST)

ਬਾਘਾਪੁਰਾਣਾ (ਅਜੇ ਗਰਗ)- ਬਾਘਾ ਪੁਰਾਣਾ ਤੋਂ 'ਆਮ ਆਦਮੀ ਪਾਰਟੀ' ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਬਾਘਾਪੁਰਾਣਾ ਦੇ 'ਚ ਝੰਡਾ ਗੱਡ ਦਿੱਤਾ ਹੈ ਅਤੇ ਸੀਟ ਜਿੱਤ ਕੇ ਹਾਈਕਮਾਡ ਦੀ ਝੋਲੀ 'ਚ ਪਾ ਦਿੱਤੀ ਹੈ। ਜਦੋ ਹਲਕੇ ਦੇ ਲੋਕਾਂ ਨੂੰ ਬਾਘਾਪੁਰਾਣਾ ਤੋਂ ਆਮ ਆਦਮੀ ਪਾਰਟੀ ਦੀ ਸੀਟ ਜਿੱਤਦੀ ਨਜ਼ਰ ਆਈ ਤਾਂ ਆਪ ਪਾਰਟੀ ਦੇ ਵਲੰਟਰੀਆਂ ਨੇ ਸ਼ਹਿਰ ਅੰਦਰ ਭੰਗੜੇ ਪਾ ਕੇ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ। ਜਦੋਂ ਮੋਗਾ ਤੋਂ ਬਾਘਾ ਪੁਰਾਣਾ ਦੇ ਅੰਦਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਜਿੱਤ ’ਤੇ ਦਾਖਲ ਹੋਏ ਤਾਂ ਲੋਕਾਂ ਵੱਲੋਂ ਖੂਬ ਫੁੱਲਾਂ ਦੀ ਵਰਖਾਂ ਕੀਤੀ ਗਈ ਅਤੇ ਥਾਂ-ਥਾਂ ਲੱਡੂ ਵੰਡੇ ਗਏ।

PunjabKesari

ਇਹ ਖ਼ਬਰ ਪੜ੍ਹੋ- ਆਪ ਦੀ ਜਿੱਤ ਨਾਲ ਵਿਦੇਸ਼ੀ ਸਿੱਖ ਹੋਏ ਬਾਗੋ-ਬਾਗ, ਭਗਵੰਤ ਮਾਨ ਦੀ ਸਮੁੱਚੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਸੁਖਾਨੰਦ ਦਾ ਕਾਫ਼ਲਾ ਮੋਗਾਂ ਤੋਂ ਲੈ ਕੇ ਬਾਘਾਪੁਰਾਣਾ ਚੌਕ ਤੱਕ ਦੇ 10 ‘ਕਿਲੋਮੀਟਰ ਦੇ ਰਸਤੇ ’ਚ ਹਜ਼ਾਰਾ ਵਰਕਰਾਂ, ਸਮਰਥਕਾਂ ਦੇ ਹੋਏ ਇਕੱਠ ਨੇ ਸੁਖਾਨੰਦ ਨੂੰ ਹਾਰਾ ਦੇ ਨਾਲ ਲੱਧ ਦਿੱਤਾ। ਅੰਮ੍ਰਿਤਪਾਲ ਸੁਖਾਨੰਦ ਨੇ ਹੋਈ ਜਿੱਤ ’ਤੇ ਵਰਕਰਾਂ ’ਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਭਗਵਤ ਸਿੰਘ ਮਾਨ ਨੂੰ ਵੀ ਵਧਾਈ ਦਿੱਤੀ। ਸੁਖਾਨੰਦ ਨੇ ਕਿਹਾ ਕਿ ਮੈਂ ਹਲਕੇ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਬਾਘਾ ਪੁਰਾਣਾ ਤੋਂ ਵੱਡੀ ਲੀਡ ਨਾਲ ਜਿੱਤਾ ’ਤੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਹੈ। ਸੁਖਾਨੰਦ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਉਹ ਇੱਕ -ਇੱਕ ਵਾਅਦਾ ਪੂਰਾ ਕੀਤਾ ਜਾਵੇਗਾ । ਸੁਖਾਨੰਦ ਨੇ ਕਿਹਾ ਕਿ ਮੈਂ 24 ਘੱਟੇ ਲੋਕਾਂ ਦੀ ਸੇਵਾਂ ਲਈ ਹਾਜ਼ਰ ਹਾਂ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News