ਅਮਰੀਕਾ ਤੋਂ ਪੰਜਾਬ ਖਿੱਚ ਲਿਆਈ ਹੋਣੀ, ਏਅਰਪੋਰਟ ਤੋਂ ਘਰ ਪਰਤਦੇ ਸਮੇਂ ਹਾਦਸੇ ''ਚ ਹੋਈ ਮੌਤ

Friday, Jun 21, 2024 - 06:41 PM (IST)

ਅਮਰੀਕਾ ਤੋਂ ਪੰਜਾਬ ਖਿੱਚ ਲਿਆਈ ਹੋਣੀ, ਏਅਰਪੋਰਟ ਤੋਂ ਘਰ ਪਰਤਦੇ ਸਮੇਂ ਹਾਦਸੇ ''ਚ ਹੋਈ ਮੌਤ

ਫਤਿਹਗੜ੍ਹ ਸਾਹਿਬ (ਜੱਜੀ) : ਪਿੰਡ ਮਾਧੋਪੁਰ ਕੋਲ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਅਤੇ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹੰਦ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਜੰਗ ਸਿੰਘ ਪੁੱਤਰ ਸਤਵੰਤ ਸਿੰਘ ਵਾਸੀ ਪਿੰਡ ਚੱਕ ਕਲਾਂ ਜ਼ਿਲ੍ਹਾ ਲੁਧਿਆਣਾ ਨੇ ਪੁਲਸ ਨੂੰ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੇ ਪਿਤਾ ਸਤਵੰਤ ਸਿੰਘ ਪੁੱਤਰ ਤੇਜਾ ਸਿੰਘ ਲਗਭਗ 2 ਮਹੀਨੇ ਪਹਿਲਾਂ ਅਮਰੀਕਾ ਗਏ ਸਨ। ਬੀਤੇ ਦਿਨੀਂ ਜਦੋਂ ਉਹ ਅਮਰੀਕਾ ਤੋਂ ਵਾਪਸ ਆਏ ਤਾਂ ਉਹ ਅਤੇ ਉਸ ਦੇ ਤਾਏ ਦਾ ਪੋਤਾ ਤਨਰਾਜਵੀਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਚੱਕ ਕਲਾਂ ਜ਼ਿਲ੍ਹਾ ਲੁਧਿਆਣਾ ਵੀ ਉਸਦੇ ਨਾਲ ਕਾਰ ਵਿਚ ਦਿੱਲੀ ਉਨ੍ਹਾਂ ਨੂੰ ਲੈਣ ਗਿਆ। ਉਸ ਨੇ ਸੰਦੀਪ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਟੂਸੇ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੀ ਕਾਰ ਨੰਬਰ ਪੀਬੀ 10 ਐੱਚ ਜੇ 4033 ਦਿੱਲੀ ਜਾਣ ਲਈ ਕਿਰਾਏ 'ਤੇ ਕੀਤੀ ਸੀ। 

ਇਹ ਵੀ ਪੜ੍ਹੋ : ਤਿੰਨ ਥਾਣਿਆਂ ਦੀ ਪੁਲਸ ਨੇ ਘੇਰਿਆ ਪਿੰਡ ਮੰਡੌਰ, ਵੱਡੀ ਗਿਣਤੀ 'ਚ ਤਾਇਨਾਤ ਹੋਏ ਜਵਾਨ

ਇਸ ਦੌਰਾਨ ਜਦੋਂ ਉਹ ਉਸਦੇ ਪਿਤਾ ਸਤਵੰਤ ਸਿੰਘ ਨੂੰ ਲੈ ਕੇ ਦਿੱਲੀ ਤੋਂ ਵਾਪਸ ਆ ਰਹੇ ਸੀ ਤਾਂ ਸੰਦੀਪ ਸਿੰਘ ਕਾਰ ਨੂੰ ਬਹੁਤ ਤੇਜ਼ ਚਲਾ ਰਿਹਾ ਸੀ ਅਤੇ ਉਸਦੇ ਪਿਤਾ ਸਤਵੰਤ ਸਿੰਘ ਨੇ ਕਾਰ ਡਰਾਈਵਰ ਸੰਦੀਪ ਸਿੰਘ ਨੂੰ ਕਾਰ ਹੌਲੀ ਚਲਾਉਣ ਨੂੰ ਕਿਹਾ। ਉਸ ਦੇ ਪਿਤਾ ਸਤਵੰਤ ਸਿੰਘ ਕਾਰ ਦੇ ਅੱਗੇ ਵਾਲੀ ਕਨੈਕਟਰ ਸੀਟ 'ਤੇ ਬੈਠੇ ਸਨ ਜਦੋਂ ਉਹ ਮਾਧੋਪੁਰ ਨੇੜੇ ਪਹੁੰਚੇ ਤਾਂ ਡਰਾਈਵਰ ਸੰਦੀਪ ਸਿੰਘ ਨੇ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਕਾਰ ਚਲਾਉਂਦੇ ਹੋਏ ਆਪਣੀ ਸਾਈਡ ਅੱਗੇ ਜਾ ਰਹੇ ਟਰੱਕ ਨੰਬਰ ਪੀਬੀ 11ਸੀਆਰ 4048 ਦੇ ਪਿੱਛੇ ਕਾਰ ਦੀ ਕਨੈਕਟਰ ਵਾਲੀ ਸਾਈਡ ਮਾਰ ਦਿੱਤੀ, ਜਿਸ ਨਾਲ ਉਹ ਸਾਰੇ ਜਾਣੇ ਕਾਰ ਵਿਚ ਫਸ ਗਏ। ਉਸੇ ਸਮੇਂ ਉੱਥੇ ਲੋਕ ਇਕੱਠੇ ਹੋ ਗਏ ਉਥੇ ਉਨ੍ਹਾਂ ਨੇ ਜ਼ਖਮੀਆਂ ਨੂੰ ਕਾਰ ਵਿਚੋਂ ਕੱਢਿਆ ਅਤੇ ਥੋੜੀ ਦੇਰ ਵਿਚ ਹੀ ਐਂਬੂਲੈਂਸ ਉੱਥੇ ਪਹੁੰਚ ਗਈ ਅਤੇ ਉਹ ਸਾਰੇ ਐਬੂਲੈਂਸ ਵਿਚ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪਹੁੰਚ ਗਏ। ਬਾਅਦ ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ। ਥਾਣਾ ਸਰਹੰਦ ਪੁਲਸ ਨੇ ਕਾਰ ਸੰਦੀਪ ਸਿੰਘ ਖ਼ਿਲਾਫ ਵੱਖ-ਵੱਖ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਕਤਲ ਹੋਈ ਔਰਤ 15 ਦਿਨਾਂ ਬਾਅਦ ਦਰਬਾਰ ਸਾਹਿਬ ਤੋਂ ਜਿਊਂਦੀ ਹੋਈ ਬਰਾਮਦ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News