ਪੰਜਾਬ ਵਿਆਹ ਕਰਾਉਣ ਆਈ ਅਮਰੀਕਨ ਔਰਤ ਦੇ ਕਤਲ ਕਾਂਡ ਵਿਚ ਸਨਸਨੀਖੇਜ਼ ਖ਼ੁਲਾਸਾ
Thursday, Sep 18, 2025 - 11:12 AM (IST)

ਲੁਧਿਆਣਾ : ਅਮਰੀਕਨ ਸਿਟੀਜਨ 72 ਸਾਲਾ ਔਰਤ ਰੁਪਿੰਦਰ ਕੌਰ ਪੰਧੇਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲਾਰਾਏਪੁਰ ਦੇ ਇਕ ਘਰ 'ਚ ਕਤਲ ਕਰ ਦਿੱਤਾ ਗਿਆ। ਕਤਲ ਦੀ ਮੁੱਢਲੀ ਜਾਂਚ ਦੌਰਾਨ ਕਈ ਸਨਸਨੀਖੇਜ਼ ਅਤੇ ਹੈਰਾਨੀਜਨਕ ਖੁਲਾਸੇ ਹੋਏ ਹਨ। ਮੁੱਖ ਮੁਲਜ਼ਮ ਸੁਖਜੀਤ ਸਿੰਘ ਸੋਨੂੰ ਨੇ ਮੰਨਿਆ ਹੈ ਕਿ ਰੁਪਿੰਦਰ ਕੌਰ ਦਾ ਕਤਲ ਉਸ ਨੇ 12 ਤੇ 13 ਜੁਲਾਈ ਦੀ ਦਰਮਿਆਨੀ ਰਾਤ ਨੂੰ ਕੀਤਾ ਸੀ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਵਾਰ ਵਾਰ ਡੀਜ਼ਲ ਪਾ ਕੇ ਅੱਗ ਲਾਉਂਦਾ ਰਿਹਾ। ਜਦੋਂ ਲਾਸ਼ ਪੂਰੀ ਤਰ੍ਹਾਂ ਨਾਲ ਨਾ ਸੜੀ ਤਾਂ ਫੇਰ ਪਾਣੀ ਪਾ-ਪਾ ਕੇ ਅੱਧ ਸੜੇ ਹਿੱਸਿਆਂ ਨੂੰ ਪਹਿਲਾਂ ਠੰਡਾ ਕੀਤਾ ਤਾਂ ਕਿ ਸਵੇਰ ਹੋਣ ਤੋਂ ਪਹਿਲਾਂ ਲਹਿਰਾ ਪਿੰਡ ਕੋਲ ਡਰੇਨ ਵਿਚ ਸੁੱਟ ਆਵੇ। ਇਸ ਕੰਮ ਲਈ ਉਸ ਨੇ ਥੈਲਿਆਂ ਦੀ ਵਰਤੋਂ ਕੀਤੀ ਅਤੇ 13 ਜੁਲਾਈ ਨੂੰ ਤੜਕਸਾਰ ਲਾਸ਼ ਦੇ ਹਿੱਸੇ ਡਰੇਨ ਵਿਚ ਸੁੱਟ ਦਿੱਤੇ। ਇਨ੍ਹਾਂ ਵਿਚੋਂ ਕੁਝ ਹਿੱਸੇ ਹੱਡੀਆਂ ਆਦਿ ਏਸੀਪੀ ਹਰਜਿੰਦਰ ਸਿੰਘ ਗਿੱਲ ਦੀ ਹਾਜ਼ਰੀ ਵਿਚ ਮਗਰੋਂ ਡੇਹਲੋਂ ਪੁਲਸ ਨੇ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਪਾਵਰਕਾਮ ਨੇ ਜਾਰੀ ਕੀਤੇ ਨਵੇਂ ਹੁਕਮ
ਇਸ ਤੋਂ ਇਲਾਵਾ ਜਿਹੜੀ ਸੁਪਾਰੀ ਦੀ ਰਕਮ ਚਰਨਜੀਤ ਸਿੰਘ ਗਰੇਵਾਲ ਨੇ ਦੇਣ ਦਾ ਵਾਅਦਾ ਕੀਤਾ ਸੀ ਉਸ ਦਾ ਇਕ ਵੱਡਾ ਹਿੱਸਾ ਕਰੀਬ 35 ਲੱਖ ਰੁਪਏ ਰੁਪਿੰਦਰ ਕੌਰ ਪੰਧੇਰ ਦੇ ਖਾਤੇ ਵਿਚੋਂ ਮੁਲਜ਼ਮ ਅਤੇ ਉਸਦੇ ਭਰਾ ਦੇ ਖਾਤੇ ਵਿਚ ਟਰਾਂਸਫਰ ਕੀਤੇ ਗਏ ਸਨ। ਐੱਨਆਰਆਈ ਰੁਪਿੰਦਰ ਕੌਰ ਨੇ ਆਪਣੀ ਲੁਧਿਆਣਾ ਸਥਿਤ ਜਾਇਦਾਦ ਦੇ ਕੇਸਾਂ ਦੇ ਸਬੰਧ ਵਿਚ ਪਾਵਰ ਆਫ਼ ਅਟਾਰਨੀ ਵੀ ਸੁਖਜੀਤ ਸਿੰਘ ਨੂੰ ਦਿੱਤੀ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ ਵਿਆਹ ਕਰਵਾਉਣ ਆਈ 72 ਸਾਲਾ ਅਮਰੀਕੀ ਔਰਤ ਦਾ ਬੇਰਹਿਮੀ ਨਾਲ ਕਤਲ
ਇੰਗਲੈਂਡ ਤੋਂ ਮਿਲੇ ਸੀ ਕਤਲ ਦੇ ਹੁਕਮ
ਪੁਲਸ ਨੇ ਇਸ ਮਾਮਲੇ ਵਿਚ ਇੰਗਲੈਂਡ ਦੇ ਰਹਿਣ ਵਾਲੇ ਚਰਨਜੀਤ ਸਿੰਘ ਚੰਨੀ ਨੂੰ ਵੀ ਨਾਮਜ਼ਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਨੇ ਚਰਨਜੀਤ ਸਿੰਘ ਦੇ ਕਹਿਣ ’ਤੇ ਰੁਪਿੰਦਰ ਕੌਰ ਨੂੰ ਮਾਰਨ ਦੀ ਗੱਲ ਕਬੂਲ ਕਰ ਲਈ ਹੈ। ਪੁਲਸ ਅਨੁਸਾਰ, ਰੁਪਿੰਦਰ ਕੌਰ ਇੰਗਲੈਂਡ ਦੇ ਰਹਿਣ ਵਾਲੇ ਚਰਨਜੀਤ ਸਿੰਘ ਨਾਲ ਸੰਬੰਧਾਂ ਵਿਚ ਸੀ। ਜਦੋਂ ਉਹ ਭਾਰਤ ਆਈ ਸੀ ਤਾਂ ਉਹ ਸੋਨੂੰ ਨਾਲ ਰਹਿੰਦੀ ਸੀ ਅਤੇ ਉਸਨੂੰ ਉਸਦੇ ਕੇਸਾਂ ਨੂੰ ਸੰਭਾਲਣ ਲਈ ਪਾਵਰ ਆਫ਼ ਅਟਾਰਨੀ ਦਿੱਤੀ ਸੀ। ਸੋਨੂੰ ਨੇ ਲਾਲਚ ਅਤੇ ਚੰਨੀ ਦੇ ਕਹਿਣ ’ਤੇ ਰੁਪਿੰਦਰ ਕੌਰ ਦੀ ਜਾਨ ਲੈ ਲਈ।
ਇਹ ਵੀ ਪੜ੍ਹੋ : ਡਿਫਾਲਟਰ ਖਪਤਕਾਰਾਂ ਦੀ ਹੁਣ ਆਵੇਗੀ ਸ਼ਾਮਤ, ਪਾਵਰਕਾਮ ਨੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e