ਜੇਲ੍ਹ ਵਿਚ ਬੰਦ ਹਵਾਲਾਤੀ ਪੁੱਤ ਨੂੰ ਪਾਬੰਦੀਸ਼ੁਦਾ ਵਸਤੂਆਂ ਦੇਣ ਆਏ ਪਿਤਾ ਖਿਲਾਫ਼ ਮਾਮਲਾ ਦਰਜ
Thursday, Sep 11, 2025 - 05:38 PM (IST)

ਲੁਧਿਆਣਾ (ਸਿਆਲ) : ਪੁਲਸ ਨੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਤਾਜਪੁਰ ਰੋਡ ਕੇਂਦਰੀ ਜੇਲ੍ਹ ਵਿਚ ਆਪਣੇ ਕੈਦੀ ਪੁੱਤਰ ਨੂੰ ਪਾਬੰਦੀਸ਼ੁਦਾ ਵਸਤੂਆਂ ਦੇਣ ਆਏ ਪਿਤਾ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਪੁਲਸ ਨੂੰ ਦੱਸਿਆ ਕਿ ਜੋਨਿਸ ਪੁੱਤਰ ਇਕਬਾਲ ਮੁਹੱਲਾ ਮਾਡਲ ਕਲੋਨੀ, ਮੇਹਰਬਾਨ ਦਾ ਰਹਿਣ ਵਾਲਾ ਹੈ। ਉਕਤ ਵਿਅਕਤੀ ਜੇਲ੍ਹ ਵਿਚ ਬੰਦ ਆਪਣੇ ਪੁੱਤਰ ਨੂੰ ਮਿਲਣ ਆਇਆ ਸੀ।
ਇਸ ਦੌਰਾਨ ਜਦੋਂ ਉਸਨੇ ਆਪਣੇ ਪੁੱਤਰ ਨੂੰ ਕੱਪੜੇ ਦੇਣ ਲੱਗਾ ਤਾਂ ਤਲਾਸ਼ੀ ਦੌਰਾਨ 15 ਗ੍ਰਾਮ ਤੰਬਾਕੂ ਬਰਾਮਦ ਹੋਇਆ। ਜਿਸ ਦੇ ਆਧਾਰ ’ਤੇ ਪੁਲਸ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।