ਅਮਰੀਕਾ ਡੌਕੀ ਲਗਵਾ ਕੇ ਭੇਜਣ ਦੇ ਨਾਂ ’ਤੇ ਮਾਰੀ 19 ਲੱਖ ਦੀ ਠੱਗੀ

Monday, Jul 01, 2024 - 05:32 PM (IST)

ਅਮਰੀਕਾ ਡੌਕੀ ਲਗਵਾ ਕੇ ਭੇਜਣ ਦੇ ਨਾਂ ’ਤੇ ਮਾਰੀ 19 ਲੱਖ ਦੀ ਠੱਗੀ

ਜ਼ੀਰਾ (ਰਾਜੇਸ਼ ਢੰਡ) : ਮਖੂ ਵਿਖੇ ਇਕ ਨੌਜਵਾਨ ਨੂੰ ਵਿਦੇਸ਼ ਅਮਰੀਕਾ ਡੌਕੀ ਲਗਾ ਕੇ ਭੇਜਣ ਦੇ ਨਾਂ ’ਤੇ 19 ਲੱਖ 40 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਮਖੂ ਪੁਲਸ ਨੇ ਦੋ ਵਿਅਕਤੀਆਂ ਖ਼ਿਲਾਫ 420, 120-ਬੀ 13 ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਐਕਟ 2014 ਤਹਿਤ ਮਾਮਲਾ ਦਰਜ ਕੀਤਾ ਹੈ। 

ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਦਰਖਾਸਤ ਨੰਬਰ 582 ਮਿਤੀ 28 ਫਰਵਰੀ 2024 ਵੱਲੋਂ ਗੁਲਜਾਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਮਨੂੰਮਾਸ਼ੀ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਬਰ ਖ਼ਿਲਾਫ ਜਸਵਿੰਦਰ ਸਿੰਘ ਉਰਫ ਕਾਲੂ ਪੁੱਤਰ ਸਰਬਜੀਤ ਸਿੰਘ ਅਤੇ ਜਸਕਰਨ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਪਿੰਡ ਰਾਮਪੁਰ ਜੰਗੀਰ ਤਹਿਸੀਲ ਸੁਲਤਾਨਪੁਰ ਜ਼ਿਲ੍ਹਾ ਕਪੂਰਥਲਾ ਵੱਲੋਂ ਉਸ ਦੇ ਲੜਕੇ ਹਰਜਿੰਦਰ ਸਿੰਘ ਨੂੰ ਵਿਦੇਸ਼ ਅਮਰੀਕਾ ਡੌਕੀ ਲਗਵਾ ਕੇ ਭੇਜਣ ਦੇ ਨਾਂ ’ਤੇ ਉਸ ਨਾਲ 19 ਲੱਖ 40 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News