ਮਰੀਜ਼ਾਂ ਨੂੰ ਪੀ. ਜੀ.ਆਈ. ਲੈ ਜਾ ਰਹੀ ਐਂਬੂਲੈਂਸ ਹੋਈ ਹਾਦਸਾਗ੍ਰਸਤ, ਡਰਾਈਵਰ ਦੀ ਹਾਲਤ ਗੰਭੀਰ, 6 ਜ਼ਖਮੀ (ਤਸਵੀਰਾਂ)

Sunday, Oct 08, 2017 - 11:50 AM (IST)

ਮਰੀਜ਼ਾਂ ਨੂੰ ਪੀ. ਜੀ.ਆਈ. ਲੈ ਜਾ ਰਹੀ ਐਂਬੂਲੈਂਸ ਹੋਈ ਹਾਦਸਾਗ੍ਰਸਤ, ਡਰਾਈਵਰ ਦੀ ਹਾਲਤ ਗੰਭੀਰ, 6 ਜ਼ਖਮੀ (ਤਸਵੀਰਾਂ)

ਪਟਿਆਲਾ (ਇੰਦਰਜੀਤ ਬਕਸ਼ੀ) — ਨਾਭਾ ਵਿਖੇ ਦੇਰ ਰਾਤ ਤਕਰੀਬਨ ਡੇਢ ਵਜੇ ਸੜਕ ਹਾਦਸੇ ਵਿਚ ਐਂਬੂਲੈਂਸ ਦੇ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਪਸ਼ੂ ਨਾਲ ਟਕਰਾਉਣ ਕਾਰਨ ਸੜਕ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਟੱਕਰ ਇੰਨੀ ਭਿਆਨਕ ਸੀ ਕਿ ਅਵਾਰਾ ਪਸ਼ੂ ਦੀ ਮੌਕੇ ਤੇ ਮੌਤ ਹੋ ਗਈ ਅਤੇ ਐਂਬੂਲੈਂਸ ਬੇਕਾਬੂ ਹੋ ਕੇ ਇਕ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ ਅਤੇ ਇਹ ਐਂਬੂਲੈਂਸ ਬਰਨਾਲਾ ਤੋਂ ਪੀ.ਜੀ.ਆਈ ਚੰਡੀਗੜ੍ਹ ਜਾ ਰਹੀ ਸੀ ਅਤੇ ਜਿਸ 'ਚ ਦੋ ਗੰਭੀਰ ਹਾਲਤ 'ਚ ਮਰੀਜ਼ ਸਨ, ਜਿਸ 'ਚ ਕੁੰਲ 7 ਲੋਕ ਸਵਾਰ ਸਨ। ਇਸ ਹਾਦਸੇ ਵਿਚ ਐਂਬੂਲੈਂਸ ਦੇ ਡਰਾਇਵਰ ਦੀਆਂਣ ਲੱਤਾਂ ਟੁੱਟ ਗਈਆਂ, ਜਿਸ ਨੂੰ ਬਾਹਰ ਕੱਢਣ ਲਈ ਐਂਬੂਲੈਂਸ ਦੀ ਤਾਕੀ ਤੋੜਨੀ ਪਈ। ਗਨੀਮਤ ਇਹ ਰਹੀ ਕਿ ਜਿਸ ਖੰਭੇ ਨਾਲ ਐਂਬੂਲੈਂਸ ਟਕਰਾਈ ਉਸ ਖੰਭੇ ਦੀਆਂ ਤਾਰਾਂ 11 ਕੇ.ਵੀ ਦੀਆਂ ਸਨ ਅਤੇ ਜੇਕਰ ਬਿਜਲੀ ਮੌਕੇ 'ਤੇ ਬੰਦ ਨਾ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਮੌਕੇ 'ਤੇ ਨਾਭਾ ਦੀ 108 ਐਂਬੂਲੈਂਸ ਦੀ ਸਹਾਇਤਾ ਨਾਲ ਸਾਰਿਆਂ ਨੂੰ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਅਤੇ ਦੋ ਮਰੀਜ ਜਿਨ੍ਹਾਂ ਦੀ ਹਾਲਤ ਗੰਭੀਰ ਸੀ, ਉਨ੍ਹਾਂ ਨੂੰ ਪੀ.ਜੀ.ਆਈ ਰੈਫਰ ਕੀਤਾ ਗਿਆ।
PunjabKesari

ਇਸ ਮੌਕੇ 'ਤੇ ਬਿਜਲੀ ਵਿਭਾਗ ਦੇ ਜੇ.ਈ ਹਰਬੰਸ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਅਵਾਰਾ ਪਸ਼ੂ ਸਾਹਮਣੇ ਆ ਜਾਣ ਨਾਲ ਵਾਪਰਿਆ ਹੈ ਜਿਸ ਕਾਰਨ ਅਂੈਬੂਲੈਂਸ ਬੇਕਾਬੂ ਹੋ ਕੇ ਬਿਜਲੀ ਦੇ ਪੋਲ ਨਾਲ ਟਕਰਾ ਗਈ ਅਤੇ ਵੱਡਾ ਹਾਦਸਾ ਹੋਣੋ ਬਚ ਗਿਆ।
ਇਸ ਮੌਕੇ ਨਾਭਾ ਦੇ 108 ਐਂਬੂਲੈਂਸ ਦੇ ਡਰਾਇਵਰ ਗੁਰਜੰਟ ਸਿੰਘ ਨੇ ਕਿਹਾ ਕਿ ਹਾਦਸੇ ਵਿਚ ਐਂਬੂਲੈਂਸ ਦੇ ਡਰਾਇਵਰ ਦੀਆਂ ਲੱਤਾਂ ਟੁੱਟ ਗਈਆਂ ਅਤੇ ਇਹ ਬਰਨਾਲੇ ਦੀ ਐਂਬੂਲੈਂਸ ਸੀ ਜੋ ਐਕਸੀਡਂੈਟ ਦੇ ਮਰੀਜਾਂ ਨੂੰ ਲੈ ਕੇ ਚੰਡੀਗੜ ਜਾ ਰਹੀ ਸੀ।

PunjabKesari


Related News