ਦੀਨਾਨਗਰ ਦੀ ਪਨਿਆੜ ਮਿੱਲ ਨੇੜੇ ਦੋ ਟਰੱਕਾਂ ਦੀ ਭਿਆਨਕ ਟੱਕਰ, ਵਾਲ ਵਾਲ ਬਚੇ ਡਰਾਈਵਰ
Tuesday, May 20, 2025 - 08:07 PM (IST)

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ):- ਦੀਨਾਨਗਰ ਦੀ ਪਨਿਆੜ ਖੰਡ ਮਿਲ ਦੇ ਨਜ਼ਦੀਕ ਅੱਜ ਸਵੇਰੇ ਇੱਕ ਖੜ੍ਹੇ ਟਰੱਕ 'ਚ ਹਰਿਆਣਾ ਨੰਬਰ ਦਾ ਟਰੱਕ ਜਾ ਵੱਜਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋਨਾਂ ਟਰੱਕਾਂ ਦੇ ਪ੍ਰਖੱਚੇ ਉੱਡ ਗਏ।
ਇਸ ਸਬੰਧੀ ਖੜ੍ਹੇ ਟਰੱਕ ਦੇ ਡਰਾਈਵਰ ਨੇ ਅਤੇ ਮਾਲਕ ਨੇ ਜਾਣਕਾਰੀ ਦਿੱਤੀ ਕਿ ਸਾਡਾ ਟਰੱਕ ਪਠਾਨਕੋਟ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਮੈਂ ਚਾਹ ਪੀਣ ਲਈ ਰੁਕਿਆ । ਇੰਨੇ ਨੂੰ ਪਠਾਨਕੋਟ ਦੀ ਤਰਫ਼ੋਂ ਆ ਰਹੇ ਟਰੱਕ ਨੇ ਮੇਰੇ ਟਰੱਕ ਦੇ ਪਿਛੇ ਟੱਕਰ ਮਾਰ ਦਿੱਤੀ ਅਤੇ ਮੇਰੇ ਮਾਮੂਲੀ ਸੱਟਾਂ ਲੱਗੀਆਂ ਹਨ। ਦੂਜੇ ਟਰੱਕ ਦਾ ਡਰਾਈਵਰ ਬਿਲਕੁੱਲ ਠੀਕ ਹੈ ਅਤੇ ਮੌਕੇ 'ਤੇ ਐੱਸਐੱਸ.ਐੱਫ ਟੀਮ ਵੱਲੋਂ ਮੈਨੂੰ ਫਸਟ ਏਡ ਦਿੱਤੀ ਗਈ ਹੈ ਪਰ ਟਰੱਕਾ ਦੋਨਾ ਦਾ ਕਾਫੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ