ਐਮਬਰੋਜ਼ੀਅਲ ਸਕੂਲ ''ਚ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
Saturday, Feb 03, 2018 - 12:30 PM (IST)
ਜ਼ੀਰਾ (ਅਕਾਲੀਆਵਾਲਾ) - ਐਮਬਰੋਜ਼ੀਅਲ ਪਬਲਿਕ ਸਕੂਲ ਅਵਾਨ ਰੋਡ ਜ਼ੀਰਾ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਿਤ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਦੇ ਅਗਲੇਰੀ ਉਜਵਲ ਭਵਿੱਖ਼ ਦੀ ਕਾਮਨਾ ਕਰਦੇ ਹੋਏ ਸੰਸਥਾਂ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ, ਪ੍ਰਿੰਸੀਪਲ ਤੇਜ ਸਿੰਘ ਠਾਕੁਰ, ਮੈਡਮ ਸ਼੍ਰੀ ਮਤੀ ਕੇਵਲਜੀਤ ਕੌਰ ਸਮੂਹ ਸਟਾਫ਼ ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਲਈ ਮਨੋਰਜਨ ਗਤੀਵਿਧੀਆਂ ਦਾ ਆਯੋਜਨ ਕੀਤਾ। ਸਮਾਗਮ ਦੌਰਾਨ ਸਕੂਲ ਦੇ ਵੇਹੜੇ 'ਚ ਪੁਰਾਣੇ ਗਿਲੇ ਸ਼ਿਕਵਿਆ ਨੂੰ ਭੁਲਾ ਕੇ ਭਵਿੱਖ਼ ਦੇ ਨਵੇਂ ਪਾਂਧੀ ਬਣਨ ਦੇ ਲਈ ਇਕ ਦੂਸਰੇ ਤੋ ਇਹ ਸਾਥੀ ਵਿਦਾ ਹੋਏ।
ਇਹ ਵਿਦਿਆਰਥੀ ਬਣੇ ਫੇਅਰਵੈਲ
ਬਾਰਵੀਂ ਦੀ ਵਿਦਿਆਰਥਣ ਜਸਕਿਰਨਪ੍ਰੀਤ ਕੌਰ ਤੇ ਗੁਰਭੇਜ ਸਿੰਘ, ਅਰਸ਼ਦੀਪ ਸਿੰਘ ਨੂੰ ਮਿਸਟਰ ਫੇਅਰਵੈਲ ਤੇ ਮਿਸ ਚਾਰਮਿੰਗ ਜਸਪ੍ਰੀਤ ਕੌਰ ਨੂੰ ਘੋਸ਼ਿਤ ਕੀਤਾ। ਇਸ ਮੌਕੇ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨ ਭੇਟ ਕੀਤਾ। 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਜੂਨੀਅਰ ਵਿਦਿਆਰਥੀਆਂ ਦਾ ਸਕੂਲ ਮੈਨੇਜਮੈਂਟ ਤੇ ਸਮੂਹ ਸਟਾਫ਼ ਦਾ ਇਸ ਨਿੱਘੀ ਵਿਦਾਇਗੀ ਪਾਰਟੀ ਲਈ ਧੰਨਵਾਦ ਕਰਦਿਆ ਸਕੂਲ ਨੂੰ ਯਾਦਗਾਰੀ ਚਿਨ੍ਹ ਭੇਟ ਕੀਤਾ।
