ਅੰਬੇਡਕਰ ਸੈਨਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਘੜਾ ਭੰਨ ਪ੍ਰਦਰਸ਼ਨ

04/04/2021 9:02:12 PM

ਅੱਪਰਾ, (ਦੀਪਾ)- ਅੰਬੇਡਕਰ ਸੈਨਾ ਤਹਿ. ਫਿਲੌਰ ਦੇ ਪ੍ਰਧਾਨ ਦੀਪਕ ਰਸੂਲਪੁਰੀ ਤੇ ਚੇਅਰਮੈਨ ਮਨੋਜ ਲੋਈ ਦੀ ਅਗਵਾਈ ਹੇਠ ਅੰਬੇਡਕਰ ਸੈਨਾ ਪੰਜਾਬ ਯੂਨਿਟ ਅੱਪਰਾ ਵੱਲੋਂ ਇਲਾਕੇ ਦੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਸੜਕਾਂ, ਇਲਾਕੇ ਦੇ ਪਿੰਡਾਂ ’ਚ ਲਗਾਤਾਰ ਵਧ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਅੱਜ ਸਥਾਨਕ ਅੱਪਰਾ ਦੇ ਪੁਰਾਣਾ ਬੱਸ ਅੱਡਾ (ਨੇੜੇ ਮਾਤਾ ਰਾਣੀ ਮੰਦਰ) ਵਿਖੇ ਪੰਜਾਬ ਸਰਕਾਰ ਖਿਲਾਫ ਘੜਾ ਭੰਨ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਦੀਪਕ ਰਸੂਲਪੁਰੀ ਨੇ ਕਿਹਾ ਕਿ ਅੱਪਰਾ ਇਲਾਕੇ ਦੀਆਂ ਸਾਰੀਆਂ ਹੀ ਸੜਕਾਂ ਬੁਰੀ ਤਰ੍ਹਾਂ ਟੁੱਟ ਕੇ ਬਿਖਰ ਚੁੱਕੀਆਂ ਹਨ, ਖਾਸ ਤੌਰ ’ਤੇ ਅੱਪਰਾ-ਨਗਰ ਮੁੱਖ ਮਾਰਗ ਦੀ ਹਾਲਤ ਖਸਤਾ ਹਾਲਤ ਹੋ ਚੁੱਕੀ ਹੈ। ਜਿਸ ਕਾਰਣ ਅੱਪਰੇ ਦਾ ਵਪਾਰ ਬੁਰੀ ਤਰਾਂ ਠੱਪ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਪਰਾ ਤੇ ਆਸ-ਪਾਸ ਦੇ ਪਿੰਡਾਂ ’ਚ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਵੀ ਸ਼ਰੇਆਮ ਹੋ ਰਹੀਆਂ ਹਨ, ਜਿਸ ਕਾਰਣ ਖਾਸ ਤੌਰ ’ਤੇ ਧੀਆਂ-ਭੈਣਾਂ ਤੇ ਬੁਜ਼ਰਗਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਹਾਲ ਹੋ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਸਮੱਸਿਆਵਾਂ ਦਾ ਆਉਣ ਵਾਲੇ ਦਿਨਾਂ ’ਚ ਕੋਈ ਯੋਗ ਹੱਲ ਨਾ ਕੱਢਿਆ ਗਿਆ ਤਾਂ ਜਲੰਧਰ ਲੋਕ ਸਭਾ ਹਲਕਾ ਤੋਂ ਮੈਂਬਰ ਪਾਰਲੀਮੈਂਟ, ਵਿਧਾਨ ਸਭਾ ਹਲਕਾ ਫਿਲੌਰ ਦੇ ਵਿਧਾਇਕ ਤੇ ਡੀ. ਐੱਸ. ਪੀ. ਦਫਤਰ ਫਿਲੌਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਗੁਰਮੋਹਣ ਭੱਟੀ, ਪਹਿਲਵਾਨ ਸੋਮਰਾਜ ਸੁਲਤਾਨਪੁਰ, ਬਿੰਦਰ ਰਸੂਲਪੁਰੀ, ਡਾ. ਰਾਣਾ ਢੱਕ ਮਜਾਰਾ, ਮਨਪ੍ਰੀਤ ਮੰਨਾ, ਬਿੰਦਰ ਪ੍ਰਧਾਨ ਅੱਪਰਾ, ਸੰਜੀਵ ਕਾਦਰੀ ਤੇ ਹੋਰ ਹਾਜ਼ਰ ਸਨ।


Bharat Thapa

Content Editor

Related News