Amazon ਨੇ ਬਿਨਾਂ ਕਾਰਨ Cancel ਕੀਤਾ Order, ਹੁਣ ਦੇਣਾ ਪਵੇਗਾ ਮੁਆਵਜ਼ਾ
Friday, Oct 25, 2024 - 05:16 AM (IST)
ਗੋਨਿਆਣਾ (ਗੋਰਾ ਲਾਲ)- ਮਾਣਯੋਗ ਜ਼ਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਨੇ ਗਾਹਕ ਵੱਲੋਂ ਐਮਾਜ਼ੋਨ ਕੰਪਨੀ ਦੀ ਸਾਇਟ ’ਤੇ ਆਨਲਾਈਨ ਆਰਡਰ ਕਰ ਕੇ ਮੰਗਵਾਈ ਗਈ ਵਨ-ਪਲੱਸ ਕੰਪਨੀ ਦੀ ਐੱਲ.ਸੀ.ਡੀ. ਦਾ ਆਰਡਰ ਕੈਂਸਲ ਕਰਨ ਤੇ ਐਮਾਜ਼ੋਨ ਨੂੰ 15000/- ਰੁਪਏ ਅਦਾ ਕਰਨ ਦਾ ਹੁਕਮ ਸੁਣਾਇਆ ਹੈ।
ਗੋਨਿਆਣਾ ਮੰਡੀ ਦੀ ਵਸਨੀਕ ਸ਼ਾਮਲੀ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 09-03-2020 ਨੂੰ ਐਮਾਜ਼ੋਨ ਕੰਪਨੀ ਦੀ ਸਾਇਟ ’ਤੇ 99,899/- ਦੀ ਐੱਲ.ਸੀ.ਡੀ. ਦੀ ਆਨਲਾਈਨ ਖਰੀਦਦਾਰੀ ਕਰਨ ’ਤੇ 1,50,000/- ਰੁਪਏ ਐਮਾਜ਼ੋਨ ਪੇ ਕੈਸ਼ ਬੈਕ ਦਾ ਆਫਰ ਦਿੱਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਸ਼ਾਮਲੀ ਗੋਇਲ ਵੱਲੋਂ 99,899/- ਰੁਪਏ ਆਨਲਾਈਨ ਅਦਾ ਕੀਤੇ ਗਏ ਅਤੇ ਕੰਪਨੀ ਵੱਲੋਂ ਉਨ੍ਹਾਂ ਦੇ ਆਰਡਰ ਨੂੰ ਕਨਫਰਮ ਕੀਤਾ ਗਿਆ ਸੀ। ਪਰ ਕੰਪਨੀ ਵੱਲੋਂ ਮਿਤੀ 13-03-2020 ਨੂੰ ਉਨ੍ਹਾਂ ਦੇ ਆਰਡਰ ਨੂੰ ਤਕਨੀਕੀ ਖ਼ਰਾਬੀ ਦਾ ਬਹਾਨਾ ਲਗਾ ਕੇ ਕੈਂਸਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪੱਕੇ ਹੋਣ ਦੀ ਚਾਹਤ ਨੇ ਔਰਤ ਨੂੰ ਵਿਦੇਸ਼ 'ਚ ਫਸਾਇਆ, 12 ਸਾਲ ਬਾਅਦ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ
ਸ਼ਾਮਲੀ ਗੋਇਲ ਵੱਲੋਂ ਅਦਾ ਕੀਤੀ ਗਈ ਰਕਮ 99,899/- ਰੁਪਏ ਬਿਨਾਂ ਕਿਸੇ ਵਿਆਜ ਅਤੇ ਮੁਆਵਜ਼ੇ ਦੇ 13 ਦਿਨਾਂ ਬਾਅਦ ਮਿਤੀ 21-03-2020 ਨੂੰ ਉਨ੍ਹਾਂ ਦੇ ਖਾਤੇ ਵਿਚ ਵਾਪਸ ਕਰ ਦਿੱਤੇ ਗਏ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਜ਼ਿਆਦਾ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ। ਸ਼ਾਮਲੀ ਗੋਇਲ ਨੇ ਦੱਸਿਆ ਕਿ ਇਕ ਵਾਰ ਆਰਡਰ ਮਨਜ਼ੂਰ ਕਰਨ ਲੈਣ ਤੋਂ ਬਾਅਦ ਕੰਪਨੀ ਕੋਲ ਇਹ ਅਧਿਕਾਰ ਨਹੀਂ ਸੀ ਕਿ ਉਹ ਆਰਡਰ ਨੂੰ ਕੈਂਸਲ ਕਰੇ। ਕੰਪਨੀ ਦੀ ਸੇਵਾ ਵਿਚ ਕਮੀ ਅਤੇ ਅਨੁਚਿਤ ਵਪਾਰ ਅਭਿਆਸ ਕਾਰਨ ਹੋਈ ਮਾਨਸਿਕ ਪ੍ਰੇਸ਼ਾਨੀ ਆਦਿ ਦੇ ਮੁਆਵਜ਼ੇ ਨੂੰ ਲੈਣ ਲਈ ਸ਼ਾਮਲੀ ਗੋਇਲ ਵੱਲੋਂ ਆਪਣੇ ਵਕੀਲ ਰਾਮ ਮਨੋਹਰ ਰਾਹੀਂ ਮਾਣਯੋਗ ਜ਼ਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਵਿਖੇ ਕੇਸ ਦਾਇਰ ਕੀਤਾ ਗਿਆ।
ਵਕੀਲ ਰਾਮ ਮਨੋਹਰ ਵਾਸੀ ਗੋਨਿਆਣਾ ਮੰਡੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਣਯੋਗ ਜ਼ਿਲਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਠਿੰਡਾ ਦੇ ਪ੍ਰਧਾਨ ਕੰਵਰ ਸੰਦੀਪ ਸਿੰਘ ਅਤੇ ਮੈਂਬਰ ਸ਼ਾਰਦਾ ਅੱਤਰੀ ਨੇ ਉਕਤ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਸੇਵਾ ਵਿਚ ਕਮੀ ਆਦਿ ਦੇ ਲਈ ਐਮਾਜ਼ੋਨ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਹ ਸ਼ਾਮਲੀ ਗੋਇਲ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਅਤੇ ਮੁਕੱਦਮੇਬਾਜ਼ੀ ਦੇ ਖਰਚ ਲਈ 15,000/- ਰੁਪਏ ਦੀ ਅਦਾਇਗੀ 45 ਦਿਨਾਂ ਦੇ ਅੰਦਰ-ਅੰਦਰ ਅਦਾ ਕਰੇ। ਮਾਣਯੋਗ ਅਦਾਲਤ ਦੇ ਇਸ ਅਹਿਮ ਹੁਕਮ ਨਾਲ ਲੋਕਾਂ ’ਚ ਖਪਤਕਾਰ ਅਦਾਲਤ ਲਈ ਵਿਸ਼ਵਾਸ ਹੋਰ ਵੀ ਮਜ਼ਬੂਤ ਹੋ ਗਿਆ ਹੈ।
ਇਹ ਵੀ ਪੜ੍ਹੋ- ਔਰਤਾਂ ਨਾਲ ਛੇੜਛਾੜ ਦੇ ਮੱਦੇਨਜ਼ਰ ਪੁਲਸ ਦੀ ਸਖ਼ਤ ਕਾਰਵਾਈ, ਧੜਾਧੜ ਕੱਟੇ ਚਲਾਨ ਤੇ ਵਾਹਨ ਕੀਤੇ ਜ਼ਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e