ਸਾਰੀਆਂ ਰਵਾਇਤੀ ਪਾਰਟੀਆਂ ਨੂੰ ਪਛਾੜ ਗਏ ਆਜ਼ਾਦ ਉਮੀਦਵਾਰ! ਅਮਰਗੜ੍ਹ ''ਚ ਹੋ ਗਿਆ ਵੱਡਾ ਉਲਟਫ਼ੇਰ
Friday, May 29, 2026 - 06:07 PM (IST)
ਮਾਲੇਰਕੋਟਲਾ (ਵੈੱਬ ਡੈਸਕ): ਅਮਰਗੜ੍ਹ ਨਗਰ ਪੰਚਾਇਤ ਚੋਣਾਂ ਵਿਚ ਆਜ਼ਾਦ ਉਮੀਦਵਾਰਾਂ ਨੇ ਵੱਡਾ ਉਲਟਫ਼ੇਰ ਕਰ ਦਿੱਤਾ ਹੈ। ਇੱਥੇ 11 ਵਾਰਡਾਂ ਵਿਚੋਂ 6 ਵਾਰਡਾਂ ਵਿਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਆਜ਼ਾਦ ਉਮੀਦਵਾਰਾਂ ਨੇ ਸੱਤਾਧਿਰ ਸਣੇ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ।
ਅਮਰਗੜ੍ਹ ਨਗਰ ਪੰਚਾਇਤ ਦੇ ਕੁੱਲ 11 ਵਾਰਡਾਂ ਦੀਆਂ ਚੋਣਾਂ ਵਿਚ ਕੁੱਲ 60 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਅੱਜ ਐਲਾਨੇ ਗਏ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 11 ਵਿਚੋਂ 6 ਵਾਰਡਾਂ ਵਿਚ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਉੱਥੇ ਹੀ ਆਮ ਆਦਮੀ ਪਾਰਟੀ ਨੂੰ 3 ਸੀਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਦਾ 1-1 ਉਮੀਦਵਾਰ ਹੀ ਜਿੱਤ ਹਾਸਲ ਕਰ ਸਕਿਆ ਹੈ।
