ਅਮਨਦੀਪ ਸਕੋਡਾ ਨੂੰ ਇਕ ਹਫਤੇ ਦੇ ਅੰਦਰ-ਅੰਦਰ ਕੀਤਾ ਜਾਵੇ ਗ੍ਰਿਫਤਾਰ : ਜਥੇਬੰਦੀਆਂ
Tuesday, Sep 07, 2021 - 09:35 PM (IST)
ਫਿਰੋਜ਼ਪੁਰ(ਹਰਚਰਨ ਸਿੰਘ,ਬਿੱਟੂ)- ਭਾਰਤੀ ਕਮਿਊਨਿਸਟ ਪਾਰਟੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਉਨ੍ਹਾਂ ਵੱਲੋਂ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਹੈ ਕਿ ਅਮਨਦੀਪ ਸਕੋਡਾ ਉਕੱਤ ਵੱਲੋਂ ਪੁਲਸ ਦੀ ਮਿਲੀਭੁਗਤ ਨਾਲ ਵਾਰ-ਵਾਰ ਲੋਕਾਂ 'ਤੇ ਸੰਗੀਨ ਜੁਰਮਾਂ ਤਹਿਤ ਝੂਠੇ ਮੁਕੱਦਮੇ ਦਰਜ ਕਰਵਾ ਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ । ਇਨ੍ਹਾਂ ਲੋਕਾਂ ਨੂੰ ਇਨਸਾਫ ਦਵਾਉਣ ਲਈ ਆਈ. ਜੀ. ਰੋਜ ਫਿਰੋਜ਼ਪੁਰ ਕੈਂਟ ਨੂੰ ਮਿਲ ਕੇ ਮੰਗ ਕੀਤੀ ਕਿ (ਭਗੋੜਾ) ਅਮਨਦੀਪ ਕੰਬੋਜ਼ ਉਰਫ ਅਮਨਦੀਪ ਸਕੋਡਾ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕੀਤਾ ਜਾਵੇ । ਕਿਉਂਕਿ ਅਮਨਦੀਪ ਸਕੋਡਾ ਨੇ ਪਹਿਲਾਂ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨਾਲ ਸਬੰਧ ਬਣਾ ਕੇ ਉਨ੍ਹਾਂ ਦੀ ਸ਼ਹਿ 'ਤੇ ਪੰਜਾਬ ਦੇ ਵੱਖ-ਵੱਖ ਲੋਕਾਂ ਨਾਲ ਕਰੋੜਾ ਰੁਪਏ ਦੀਆਂ ਠੱਗੀਆਂ ਮਾਰ ਚੁੱਕਾ ਹੈ । ਜਿਸ ਕਰਕੇ ਅਮਨਦੀਪ ਸਕੋਡਾ ਦੇ ਖ਼ਿਲਾਫ਼ ਪੰਜਾਬ ਵਿੱਚ ਕਰੀਬ 25/30 ਮੁਕੱਦਮੇ ਦਰਜ ਹਨ, ਜਿਨ੍ਹਾਂ 'ਚੋਂ ਉਹ ਭਗੋੜਾ ਚੱਲ ਰਿਹਾ ਹੈ ਅਤੇ ਪੁਲਸ ਉਸ ਨੂੰ ਜਾਣਬੂਝ ਕੇ ਗ੍ਰਿਫ਼ਤਾਰ ਨਹੀਂ ਕਰ ਰਹੀ । ਹੁਣ ਫਿਰ ਅਮਨਦੀਪ ਕੰਬੋਜ਼ ਉਰਫ ਅਮਨਦੀਪ ਸਕੋਡਾ (ਭਗੋੜਾ) ਹੋਣ ਦੇ ਬਾਵਜੂਦ ਮੌਜੂਦਾ ਸਰਕਾਰ ਦੇ ਮੁੱਖ ਸਕੱਤਰ ਡੀ. ਜੀ. ਪੀ. ਪੰਜਾਬ, ਏ. ਡੀ. ਜੀ. ਪੀ. ਵਿਜੀਲੈਂਸ ਬਿਉਰੋ, ਏ. ਡੀ. ਜੀ. ਪੀ. ਸਰਵਰ ਸਤਿਆ ਚੌਹਾਨ ਅਤੇ ਹੋਰ ਪੁਲਸ ਦੇ ਉਚ ਅਧਿਕਾਰੀਆਂ ਨਾਲ ਚੰਗੇ ਸਬੰਧ ਬਣਾ ਚੁੱਕਾ ਹੈ । ਜਿਨ੍ਹਾਂ ਦੀ ਸ਼ਹਿ 'ਤੇ ਉਹ ਜ਼ਿਲ੍ਹਾ ਫਾਜਿਲਕਾ ਵਿੱਚ ਕਾਫੀ ਵੱਡਾ ਗੈਂਗ ਬਣਾ ਚੁੱਕਿਆ ਹੈ ਅਤੇ ਇਸ ਗੈਂਗ ਰਾਹੀਂ ਝੂਠੇ ਕੇਸ ਬਣਾ ਕੇ ਲੋਕਾਂ ਦੇ ਖਿਲਾਫ਼ ਮੁਕੱਦਮੇ ਦਰਜ ਕਰਵਾ ਕੇ ਉਨ੍ਹਾਂ ਨੂੰ ਬਲੈਕਮੇਲ ਕਰ ਰਿਹਾ ਹੈ । ਜਿੜ੍ਹਾ ਪੁਲਸ ਕਰਮਚਾਰੀ ਅਮਨ ਸਕੋਡਾ ਦੇ ਕਹਿਣ 'ਤੇ ਕੰਮ ਨਹੀਂ ਕਰਦਾ ਉਸ ਦੀ ਬਦਲੀ ਕਰਵਾ ਦਿੱਤੀ ਜਾਂਦੀ ਹੈ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਝੂਠੇ ਮੁਕੱਦਮੇ ਦਰਜ ਕਰਵਾ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- ਮੋਦੀ ਦੇ ਇਸ਼ਾਰੇ ’ਤੇ DAP ਦੀ ਕਿੱਲਤ ਪੈਦਾ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਨੇ ਕੈਪਟਨ : ਸੰਧਵਾਂ
ਅਮਨਦੀਪ (ਭਗੋੜਾ) ਹੋਣ ਦੇ ਬਾਵਜੂਦ ਪੁਲਸ 'ਤੇ ਦਬਾ ਬਣਾ ਕੇ ਰੱਖਦਾ ਹੈ ਅਤੇ ਲੋਕਾਂ 'ਤੇ ਸਗੀਨ ਜੁਰਮਾਂ ਤਹਿਤ, ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਬਲੈਕਮੇਲ ਕਰ ਰਿਹਾ ਹੈ। ਜਿਸ ਵਿੱਚ ਪੁਲਸ ਮਹਿਕਮੇ ਦੇ ਅਧਿਕਾਰੀਆਂ / ਕ੍ਰਮਚਾਰੀਆਂ ਦਾ ਬਹੁਤ ਵੱਡਾ ਹੱਥ ਹੈ ਜਿਸ ਬਾਰੇ ਪੁਲਸ ਪ੍ਰਸ਼ਾਸਨ ਦੇ ਜ਼ਿਲ੍ਹਾ ਮੁੱਖੀਆਂ 'ਤੇ ਆਈ. ਜੀ. ਰੈਜ. ਫਿਰੋਜ਼ਪੁਰ ਨੂੰ ਪਤਾ ਹੋਣ ਦੇ ਬਾਵਜੂਦ, ਨਾ ਹੀ ਪੁਲਸ ਅਮਨਦੀਪ ਸਕੋਡਾ ਨੂੰ ਗ੍ਰਿਫਤਾਰ ਕਰ ਰਹੀ ਹੈ ਅਤੇ ਨਾ ਹੀ ਉਸ ਦੇ ਗੈਂਗ ਦੇ ਵਿਅਕਤੀ / ਔਰਤਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਜਿਨ੍ਹਾਂ ਰਾਹੀਂ ਅਮਨ ਸਕੋਡਾ ਲੋਕਾਂ 'ਤੇ ਝੂਠੇ ਕੇਸ ਬਣਾ ਕੇ ਮੁਕੱਦਮੇਂ ਦਰਜ ਕਰਵਾਉਂਦਾ ਹੈ । ਕਿਸਾਨ ਸੰਯੁਕਤ ਮੋਰਚਾ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੁਲਸ ਪ੍ਰਸ਼ਾਸਨ ਆਈ. ਜੀ. ਰੋਜ਼ ਫਿਰੋਜਪੁਰ ਕੈਂਟ ਅਤੇ ਜ਼ਿਲ੍ਹਾ ਮੁਖੀਆਂ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਅਮਨਦੀਪ ਕੰਬੋਜ਼ ਉਰਫ ਅਮਨ ਸਕੋਡਾ ਅਤੇ ਉਸ ਦੇ ਗੈਂਗ ਦੇ ਵਿਅਕਤੀਆਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਗ੍ਰਿਫਤਾਰ ਕੀਤਾ ਜਾਵੇ । ਜੇਕਰ ਇਸ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਕਿਸਾਨ ਸੰਯੁਕਤ ਮੋਰਚਾ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਆਈ. ਜੀ. ਰੈਜ. ਫਿਰੋਜ਼ਪੁਰ ਕੈਂਟ ਦੇ ਦਫਤਰ ਅੱਗੇ, ਧਰਨਾ ਪ੍ਰਦਰਸ਼ਨ ਕਰਕੇ ਪੁਤਲਾ ਫੂਕਿਆ ਜਾਵੇਗਾ, ਇਸ ਉਪਰੰਤ ਜੇਕਰ ਇਹ ਮਸਲਾ ਹੱਲ ਨਾ ਹੋਇਆ ਤਾਂ ਸਾਰੇ ਪੰਜਾਬ ਦੇ ਜ਼ਿਲ੍ਹਾ ਪੁਲਸ ਮੁੱਖੀਆਂ ਦੇ ਦਫਤਰ ਅੱਗੇ ਧਰਨੇ ਪ੍ਰਦਸ਼ਨ ਕਰਕੇ ਡੀ. ਜੀ. ਪੀ. ਪੰਜਾਬ ਦੇ ਪੁਤਲੇ ਫੂਕੇ ਜਾਣਗੇ ।