ਪਾਣੀ ਦੇ ਮੁੱਦੇ 'ਤੇ ਵਿਆਪਕ ਬੈਠਕ ਖਤਮ, SYL 'ਤੇ ਸਰਬ ਸੰਮਤੀ ਨਾਲ ਮਤਾ ਪਾਸ

Thursday, Jan 23, 2020 - 04:09 PM (IST)

ਪਾਣੀ ਦੇ ਮੁੱਦੇ 'ਤੇ ਵਿਆਪਕ ਬੈਠਕ ਖਤਮ, SYL 'ਤੇ ਸਰਬ ਸੰਮਤੀ ਨਾਲ ਮਤਾ ਪਾਸ

ਨੈਸ਼ਨਲ ਡੈਸਕ - ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਰਾਜ 'ਚ ਪਾਣੀ ਦੀ ਗੰਭੀਰ ਹਾਲਤ ਤੋਂ ਨਜਿੱਠਣ ਲਈ ਇਕ ਵਿਆਪਕ ਰਣਨੀਤੀ ਤਿਆਰ ਕਰਨ ਲਈ ਬੁਲਾਈ ਗਈ ਬੈਠਕ ਖ਼ਤਮ ਹੋ ਗਈ ਹੈ। ਬੈਠਕ 'ਚ ਇਸ 'ਚ ਸਤਲੁਜ ਯਮੁਨਾ ਲਿੰਕ (ਐੱਸ. ਵਾਈ. ਐੱਲ.) ਮੁੱਦੇ ਸਹਿਤ ਪਾਣੀ ਨਾਲ ਸਬੰਧਿਤ ਸਾਰੇ ਮੁੱਦਿਆਂ, ਧਰਤੀ-ਪਾਣੀ ਦੀ ਖ਼ਰਾਬ ਗੁਣਵੱਤਾ, ਉਦਯੋਗਿਕ ਅਤੇ ਘਰੇਲੂ ਕੂੜੇ ਨਾਲ ਹੋਣ ਵਾਲੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਵਿਸਤ੍ਰਿਤ ਰਣਨੀਤੀ 'ਤੇ ਚਰਚਾ ਕੀਤੀ ਗਈ। ਇਸ ਮੌਕੇ 'ਤੇ ਸਾਰਿਆਂ ਦਲਾਂ ਦੇ ਵਿਧਾਇਕ ਮੌਜੂਦ ਸਨ।

PunjabKesariਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਪਾਦਕਾਂ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਦੇ ਕੋਲ ਫਾਲਤੂ ਪਾਣੀ ਨਹੀਂ ਹੈ। ਹਰਿਆਣਾ ਨੂੰ ਪਾਣੀ ਦੇਣ ਦੇ ਮਾਮਲੇ 'ਤੇ ਕੈਪਟਨ ਨੇ ਕਿਹਾ ਕਿ ਪਹਿਲਾਂ ਹਾਲਾਤ ਹੋਰ ਸਨ ਪਰ ਹੁਣ ਪੰਜਾਬ ਦਾ ਪਾਣੀ ਘੱਟਦਾ ਜਾ ਰਿਹਾ ਹੈ। ਜੇਕਰ ਵਾਧੂ ਪਾਣੀ ਸਾਡੇ ਕੋਲ ਹੀ ਨਹੀਂ ਹੈ ਤਾਂ ਅਸੀਂ ਗੁਆਂਡੀਆਂ ਨੂੰ ਕਿਵੇਂ ਦੇ ਸਕਦੇ ਹਾਂ।

ਇਸ ਦੇ ਲਈ ਇਕ ਨਵੇਂ ਟ੍ਰਿਬਿਊਨਲ ਦਾ ਗਠਨ ਹੋਣਾ ਚਾਹੀਦਾ ਹੈ। ਉਥੇ ਹੀ ਰਾਜਸਥਾਨ ਵਲੋਂ ਪਾਣੀ ਦੇ ਪੈਸੇ ਵਸੂਲਣ ਦੇ ਸਵਾਲ 'ਤੇ ਕੈਪਟਨ ਨੇ ਕਿਹਾ ਕਿ ਕੇਂਦਰ ਨੇ ਸਾਫ਼ ਕੀਤਾ ਸੀ ਕਿ ਪਾਣੀ ਦਾ ਚਾਰਜ ਨਹੀਂ ਵਸੂਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਐੱਸ. ਵਾਈ. ਐੱਲ. 'ਤੇ ਵੀ ਸਰਬ ਸੰਮਤੀ ਨਾਲ ਸੰੰਕਲਪ ਪਾਸ ਕੀਤਾ ਗਿਆ ਹੈ। ਹੁਣ ਉਹ ਦੇਖਣਗੇ ਕਿ ਸੁਪਰੀਮ ਕੋਰਟ 'ਚ ਕੀ ਜਵਾਬ ਦੇਣਾ ਹੈ। ਕੈਪਟਨ ਨੇ ਕਿਹਾ ਕਿ ਇਸ ਬਾਰੇ 'ਚ ਕਾਂਗਰਸ ਪਾਰਟੀ ਦਾ ਇਕ ਵਫਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕਰੇਗਾ।


Related News