ਕਰਫਿਊ ਦੇ ਚੱਲਦੇ ਸਾਰੀਆਂ ਅਦਾਲਤਾਂ ਬੰਦ, ਸਿਰਫ ਡਿਵੀਜ਼ਨਲ ਸੈਸ਼ਨ ਜੱਜ ਬੈਠਣਗੇ

Monday, Mar 23, 2020 - 10:47 PM (IST)

ਕਰਫਿਊ ਦੇ ਚੱਲਦੇ ਸਾਰੀਆਂ ਅਦਾਲਤਾਂ ਬੰਦ, ਸਿਰਫ ਡਿਵੀਜ਼ਨਲ ਸੈਸ਼ਨ ਜੱਜ ਬੈਠਣਗੇ

ਜਲੰਧਰ,(ਜਲੰਧਰ) : ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਚੀਫ ਜਸਟਿਸ ਦੇ ਆਦੇਸ਼ ਅਨੁਸਾਰ ਪੰਜਾਬ ਦੀਆਂ ਸਾਰੀਆਂ ਅਦਾਲਤਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਸਾਰੇ ਜ਼ਿਲ੍ਹਿਆਂ 'ਚ ਬਾਰ ਕੌਂਸਲਾਂ ਵੀ ਬੰਦ ਰਹਿਣਗੀਆਂ ਅਤੇ ਵਕੀਲਾਂ ਦੇ ਚੈਂਬਰ 'ਚ ਸਿਰਫ ਉਹ ਹੀ ਵਕੀਲ ਆਉਣਗੇ ਜਿਨ੍ਹਾਂ ਦਾ ਕੋਈ ਜ਼ਰੂਰੀ ਕੇਸ ਅਦਾਲਤ 'ਚ ਚੱਲ ਰਿਹਾ ਹੋਵੇ। ਇਨ੍ਹਾਂ ਕੇਸਾਂ ਦੇ ਨਿਪਟਾਰੇ ਲਈ ਸਿਰਫ ਡਿਵੀਜ਼ਨਲ ਸੈਸ਼ਨ ਜੱਜ ਦੀ ਅਦਾਲਤ ਹੀ ਲੱਗੇਗੀ।


author

Deepak Kumar

Content Editor

Related News