ਖੰਡਰ ਬਣ ਕੇ ਰਹਿ ਗਿਆ ਅਲਗੋ ਕੋਠੀ ਦਾ ਪਸ਼ੂ ਹਸਪਤਾਲ

Saturday, Jan 20, 2018 - 07:55 AM (IST)

ਅਮਰਕੋਟ, (ਸੰਦੀਪ)- ਬਲਾਕ ਭਿੱਖੀਵਿੰਡ ਦੇ ਅਧੀਨ ਆਉਂਦੇ ਕਸਬਾ ਅਲਗੋ ਕੋਠੀ ਵਿਖੇ ਕਈਆਂ ਸਾਲਾਂ ਤੋਂ ਚਲ ਰਹੇ ਪਸ਼ੂ ਹਸਪਤਾਲ ਦੀ ਇਮਾਰਤ ਜੋ ਪੂਰੀ ਤਰ੍ਹਾਂ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ, ਨੂੰ ਮਹਿਕਮੇ ਵੱਲੋਂ ਅਜੇ ਤੱਕ ਬਣਾਉਣ ਦਾ ਕੋਈ ਵੀ ਯੋਗ ਉਪਰਾਲਾ ਨਹੀਂ ਕੀਤਾ ਗਿਆ। ਇਸ ਸਬੰਧੀ ਆਲ ਇੰਡੀਆ ਐਂਟੀ ਕੁਰੱਪਸ਼ਨ ਬੋਰਡ ਹਲਕਾ ਖੇਮਕਰਨ ਦੇ ਪ੍ਰਧਾਨ ਵਿਜੇ ਹਾਂਡਾ ਅਲਗੋ ਕੋਠੀ, ਲਖਵਿੰਦਰ ਸਿੰਘ, ਰਵੀ, ਸੁਨੀਲ ਭਾਰਦਵਾਜ ਅਤੇ ਇਲਾਕਾ ਵਾਸੀਆਂ ਨੇ ਪਸ਼ੂ ਪਾਲਣ ਮੰਤਰੀ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਖੰਡਰ ਹੋ ਚੁੱਕੇ ਹਸਪਤਾਲ ਦੀ ਇਮਾਰਤ ਨੂੰ ਦੁਬਾਰਾ ਨਵਾਂ ਬਣਾ ਕੇ ਲੋਕਾਂ ਨੂੰ ਸਹੂਲਤਾਂ ਮੁਹੱਈਆਂ ਕਰਵਾਈਆਂ  ਜਾਣ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਖੱਜਲ-ਖੁਆਰ ਨਾ ਹੋਣਾ ਪਵੇ। ਇਸ ਸਬੰਧੀ ਪਸ਼ੂ ਹਸਪਤਾਲ ਦੇ ਵੀ. ਆਈ. ਨਿਤਿਨ ਗਾਂਧੀ ਦਾ ਕਹਿਣਾ ਹੈ ਕਿ ਮੇਰੇ ਵੱਲੋਂ ਇਸ ਖੰਡਰ ਹੋਈ ਇਮਾਰਤ ਨੂੰ ਬਣਾਉਣ ਲਈ ਆਪਣੇ ਉੱਚ ਅਧਿਕਾਰੀਆਂ ਨੂੰ ਕਈ ਵਾਰੀ ਲਿਖਤੀ ਤੌਰ 'ਤੇ ਜਾਣੂ ਕਰਵਾਇਆ ਜਾ ਚੁੱਕਾ ਹੈ।


Related News