ਚੰਡੀਗੜ੍ਹ ''ਚ ਵਧੇ ਸ਼ਰਾਬ ਦੇ ਰੇਟ, ਐਕਸਾਈਜ਼ ਪਾਲਿਸੀ ਇਕ ਅਪ੍ਰੈਲ ਤੋਂ ਲਾਗੂ
Wednesday, Mar 21, 2018 - 08:49 AM (IST)

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸਾਲ 2018-19 ਦੀ ਐਕਸਾਈਜ਼ ਪਾਲਿਸੀ ਜਾਰੀ ਕਰ ਦਿੱਤੀ, ਜਿਸ 'ਚ ਇੰਡੀਅਨ ਮੇਡ ਫਾਰੇਨ ਲਿਕਰ ਅਤੇ ਕੰਟਰੀ ਮੇਡ ਲਿਕਰ 'ਚ 15 ਫੀਸਦੀ ਵਾਧਾ ਕੀਤਾ ਹੈ, ਜਦੋਂ ਕਿ ਬੀਅਰ ਅਤੇ ਵਾਈਨ ਦੇ ਰੇਟਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਲਿਕਰ ਰੇਟਸ 'ਚ ਵਾਧਾ ਕਰਨ ਦੇ ਬਾਵਜੂਦ ਇੱਥੇ ਅਜੇ ਵੀ ਰੇਟ ਪੰਜਾਬ ਅਤੇ ਹਰਿਆਣਾ ਤੋਂ ਘੱਟ ਹੀ ਹੋਣਗੇ। ਨਵੀਂ ਐਕਸਾਈਜ਼ ਪਾਲਿਸੀ ਇਕ ਅਪ੍ਰੈਲ ਤੋਂ ਲਾਗੂ ਹੋਵੇਗੀ। ਠੇਕਿਆਂ ਦੀ ਅਲਾਟਮੈਂਟ ਤੋਂ ਬਾਅਦ ਹੀ ਸਹੀ ਰੇਟ ਨਿਰਧਾਰਿਤ ਹੋਣਗੇ, ਜਿਨ੍ਹਾਂ ਹੀ ਮਾਰਚ ਦੇ ਆਖਰੀ ਹਫਤੇ 'ਚ ਅਲਾਟਮੈਂਟ ਕੀਤੀ ਜਾਵੇਗੀ। ਪਾਲਿਸੀ 'ਚ ਚੰਡੀਗੜ੍ਹ ਪ੍ਰਸ਼ਾਸਨ ਨੇ ਥੋਕ ਲਾਈਸੈਂਸ ਮਤਲਬ ਕਿ ਐੱਲ.-1ਬੀ. ਐੱਲ.-ਸੀ ਅਤੇ ਐੱਲ.-1 ਐੱਫ. 'ਤੇ 2 ਰੁਪਏ ਸੈੱਸ ਲਾਇਆ ਹੈ, ਜਿਸ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਭਾਰਤੀ ਰੈੱਡਕਰਾਸ ਸੋਸਾਇਟੀ, ਚੰਡੀਗੜ੍ਹ ਬ੍ਰਾਂਚ ਨੂੰ ਫੀਸ ਦੇ ਰੂਪ 'ਚ ਦਿੱਤਾ ਜਾਵੇਗਾ। ਇਸ ਵਾਰ ਠੇਕਿਆਂ ਦੀ ਅਲਾਟਮੈਂਟ ਟੈਂਡਰਿੰਗ ਸਿਸਟਮ ਦੇ ਰਾਹੀਂ ਹੋਵੇਗੀ, ਉੱਥੇ ਠੇਕਿਆਂ ਦੀ ਗਿਣਤੀ 73 ਤੋਂ ਵਧਾ ਕੇ 93 ਕਰ ਦਿੱਤੀ ਗਈ ਹੈ।