10 ਪੇਟੀਆਂ ਦੇਸ਼ੀ ਸ਼ਰਾਬ ਸਮੇਤ ਇਕ ਗ੍ਰਿਫ਼ਤਾਰ
Friday, Jul 27, 2018 - 03:44 AM (IST)
ਡੇਰਾਬੱਸੀ, (ਅਨਿਲ)- ਮੁਬਾਰਕਪੁਰ ਪੁਲਸ ਨੇ ਨਾਜਾਇਜ਼ ਦੇਸੀ ਸ਼ਰਾਬ ਦੀਆਂ 10 ਪੇਟੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ। ਇਹ ਸ਼ਰਾਬ ਇਕ ਆਟੋ ਵਿਚ ਲੈ ਕੇ ਹਰਿਆਣਾ ਤੋਂ ਪੰਜਾਬ ਲਿਆ ਰਿਹਾ ਸੀ।
ਜਾਣਕਾਰੀ ਦਿੰਦਿਅਾਂ ਮੁਬਾਰਕਪੁਰ ਪੁਲਸ ਚੌਕੀ ਦੇ ਇੰਚਾਰਜ ਭਿੰਦਰ ਸਿੰਘ ਖੰਗੂਡ਼ਾ ਨੇ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰਾਮਗਡ਼੍ਹ ਰੋਡ ’ਤੇ ਕਕਰਾਲੀ ਸਥਿਤ ਇਕ ਪੈਲੇਸ ਦੇ ਸਾਹਮਣੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਰਾਮਗਡ਼੍ਹ ਵੱਲੋਂ ਆ ਰਹੇ ਆਟੋ, ਜਿਸ ਨੂੰ ਮੁਕੱਦਰ ਪੁੱਤਰ ਮੋਹਨ ਲਾਲ ਵਾਸੀ ਪੁਰਾਣਾ ਪੰਚਕੂਲਾ ਚਲਾ ਰਿਹਾ ਸੀ, ਨੂੰ ਰੋਕ ਕੇ ਤਲਾਸ਼ੀ ਲਈ ਗਈ। ਆਟੋ ਵਿਚ ਲੱਦੇ ਦੋ ਵੱਡੇ ਪਲਾਸਟਿਕ ਬੈਗ ਵਿਚੋਂ ਹਰਿਅਣਾ ਮਾਰਕਾ ਦੇਸ਼ੀ ਸ਼ਰਾਬ ਮਸਤੀ ਮਾਲਟਾ ਦੀਆਂ 120 ਬੋਤਲਾਂ ਬਰਾਮਦ ਹੋਈਆਂ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖ਼ਿਲਾਫ਼ ਸ਼ਰਾਬ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
