30 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਕਾਰ ਸਮੇਤ ਫੜੀ, ਕਥਿਤ ਦੋਸ਼ੀ ਭੱਜਣ ''ਚ ਸਫਲ

Thursday, Aug 24, 2017 - 02:27 AM (IST)

30 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਕਾਰ ਸਮੇਤ ਫੜੀ, ਕਥਿਤ ਦੋਸ਼ੀ ਭੱਜਣ ''ਚ ਸਫਲ

ਤਲਵੰਡੀ ਸਾਬੋ(ਮੁਨੀਸ਼)- ਜ਼ਿਲਾ ਪੁਲਸ ਮੁਖੀ ਸ਼੍ਰੀ ਨਵੀਨ ਸਿੰਗਲਾ ਦੇ ਹੁਕਮਾਂ 'ਤੇ ਜ਼ਿਲਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਵਿਰੁੱਧ ਆਰੰਭੀ ਗਈ ਮੁਹਿੰਮ ਤਹਿਤ ਅੱਜ ਨਾਰਕੋਟਿਕ ਸੈੱਲ ਨੂੰ ਉਦੋਂ ਭਾਰੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਸਥਾਨਕ ਮਲਕਾਣਾ ਰੋਡ 'ਤੇ ਇਕ ਕਾਰ ਨੂੰ 30 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਸਣੇ ਫੜ ਲਿਆ ਜਦੋਂਕਿ ਕਾਰ ਸਵਾਰ ਭੱਜਣ 'ਚ ਸਫਲ ਰਿਹਾ। ਦਰਜ ਮਾਮਲੇ ਅਨੁਸਾਰ ਨਾਰਕੋਟਿਕ ਸੈੱਲ ਦੇ ਏ. ਐੱਸ. ਆਈ. ਗੋਰਾ ਸਿੰਘ ਨੇ ਪੁਲਸ ਪਾਰਟੀ ਸਣੇ ਫਤਿਹਗੜ੍ਹ  ਅਬਾਦ ਨੇੜੇ ਨਾਕਾ ਲਾਇਆ ਹੋਇਆ ਸੀ ਕਿ ਰੋੜੀ ਰੋਡ ਤੋਂ ਆ ਰਹੀ ਇਕ ਮਾਰੂਤੀ ਕਾਰ ਐੱਚ.ਆਰ.51 ਕਿਊ 4750 ਦੇ ਚਾਲਕ ਨਾਕਾ ਦੇਖ ਕੇ ਗੱਡੀ ਛੱਡ ਕੇ ਭੱਜ ਗਏ । ਗੱਡੀ ਦੀ ਤਲਾਸ਼ੀ ਲੈਣ 'ਤੇ 30 ਡੱਬੇ ਦੇਸੀ ਸ਼ਰਾਬ ਹਰਿਆਣਾ ਮਾਰਕਾ ਬਰਾਮਦ ਕਰ ਲਈ । ਪੁਲਸ ਨੇ ਗੱਡੀ ਤੇ ਸ਼ਰਾਬ ਕਬਜ਼ੇ 'ਚ ਲੈ ਕੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਏ. ਐੱਸ. ਆਈ. ਗੋਰਾ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਜਲਦ ਫੜ ਲਿਆ ਜਾਵੇਗਾ।


Related News