ਅਕਾਲੀਆਂ ਵੱਲੋਂ ਟਾਈਟਲਰ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ

Wednesday, Feb 07, 2018 - 05:43 AM (IST)

ਅਕਾਲੀਆਂ ਵੱਲੋਂ ਟਾਈਟਲਰ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ

ਭਵਾਨੀਗੜ੍ਹ, (ਅੱਤਰੀ, ਸੰਜੀਵ)— ਸ਼ਹੀਦ ਭਗਤ ਸਿੰਘ ਚੌਕ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਪੁਤਲਾ ਫੂਕਿਆ।
ਇਸ ਮੌਕੇ ਅਕਾਲੀ ਆਗੂ ਹਰਵਿੰਦਰ ਸਿੰਘ ਕਾਕੜਾ, ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਭੜੋ, ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਸਰਕਲ ਜਥੇ. ਇੰਦਰਜੀਤ ਸਿੰਘ ਤੂਰ, ਭਰਪੂਰ ਸਿੰਘ ਫੱਗੂਵਾਲਾ, ਗੁਰਨੈਬ ਸਿੰਘ ਘਰਾਚੋਂ, ਸੁਖਰਾਜ ਸਿੰਘ, ਰੰਗੀ ਖਾਂ ਸਰਪੰਚ, ਹਾਕਮ ਸਿੰਘ, ਗੁਰਜੰਟ ਸਿੰਘ ਅਤੇ ਅਜਾਇਬ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸਿੱਖਾਂ ਨੂੰ ਚੁਣ-ਚੁਣ ਕੇ ਜ਼ਿੰਦਾ ਸਾੜਿਆ ਗਿਆ। ਇਸ ਕਤਲੇਆਮ 'ਚ ਜਗਦੀਸ਼ ਟਾਈਟਲਰ ਦੀ ਅਹਿਮ ਭੂਮਿਕਾ ਸੀ। ਬੀਤੇ ਕੱਲ ਟਾਈਟਲਰ ਦੇ ਸਿੱਖ ਕਤਲੇਆਮ ਬਾਰੇ ਇਕਬਾਲੀਆ ਬਿਆਨ ਨੇ ਸਾਰਾ ਸੱਚ ਸਾਹਮਣੇ ਲਿਆ ਦਿੱਤਾ ਹੈ।


Related News